02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਰਕਾਰੀ ਹਾਈ ਸਕੂਲ ਕੂਹਲੀ ਖ਼ੁਰਦ ਦੇ ਸਾਲਾਨਾ ਨਤੀਜੇ ਐਲਾਨੇ

ਅਜੀਤ ਡੈਸਕ 30-03-2026
ਮਲੌਦ, 29 ਮਾਰਚ (ਸਹਾਰਨ ਮਾਜਰਾ)-ਸਰਕਾਰੀ ਹਾਈ ਸਕੂਲ ਕੂਹਲੀ ਖ਼ੁਰਦ ਦੇ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਇੰਚਾਰਜ ਨਵਨੀਤ ਕੌਰ ਪੰਧੇਰ ਦੀ ਅਗਵਾਈ ਵਿੱਚ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਅਤੇ ਨਾਨ- ਬੋਰਡ ਕਲਾਸਾਂ ਦੇ ਸਲਾਨਾ ਨਤੀਜਿਆਂ ਦਾ ਐਲਾਨ ਕੀਤਾ ਗਿਆ | ਇਸ ਮੌਕੇ ਐਨ. ਆਰ. ਆਈ. ਗੁਰਦੀਪ ਸਿੰਘ ਸਪੁੱਤਰ ਟਹਿਲ ਸਿੰਘ ਵਲੋਂ ਹਰ ਸਾਲ ਦੀ ਤਰ੍ਹਾਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਤੇ ਆਉਣ ਵਾਲੇ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸੇ ਦੌਰਾਨ ਸਕੂਲ ਵਲੋਂ ਪੂਰੇ ਸਾਲ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਵਿਸ਼ੇਸ਼ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਇਸ ਮੌਕੇ ਨਰਵਿੰਦਰ ਸਿੰਘ, ਸਮੂਹ ਸਟਾਫ਼ ਮੈਂਬਰ, ਸਮੂਹ ਐਸ. ਐਮ. ਸੀ. ਮੈਂਬਰ, ਹੋਰ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਦੇ ਮਾਪੇ ਸ਼ਾਮਿਲ ਸਨ | ਸਕੂਲ ਇੰਚਾਰਜ ਨਵਨੀਤ ਕੌਰ ਨੇ ਚੰਗੇ ਨਤੀਜੇ ਪ੍ਰਾਪਤ ਕਰਨ ਤੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
ਪਿਛਲੀ ਖ਼ਬਰ ਇੰਡੀਆ ਈ. ਐਮ. ਐਸ. ਪ੍ਰੋਜੈਕਟ ਨੂੰ ਪੰਜਾਬ ਸਰਕਾਰ ਦੀ ਮਿਸ਼ਨ ਸਵੱਛ ਕਵਚ ਪਹਿਲ ਦਾ ਹਿੱਸਾ ਬਣਾਇਆ ਗਿਆ ਅਗਲੀ ਖ਼ਬਰ ਕਵੀਸ਼ਰੀ ਜਸਵੰਤ ਸਿੰਘ ਸੇਖੋਂ ਦੀ ਸੱਤਵੀਂ ਪੁਸਤਕ 'ਵਾਸੀ ਮੇਰੇ ਪਿੰਡ ਦੇ' ਪਿੰਡ ਦੀ ਸੱਥ 'ਚ ਲੋਕ ਅਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।