02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਏ. ਐਸ. ਕਾਲਜ ਆਫ਼ ਐਜੂਕੇਸ਼ਨ, ਖੰਨਾ ਦੀ 19ਵੀਂ ਸਾਲਾਨਾ ਅਥਲੈਟਿਕ ਮੀਟ ਸ਼ੁਰੂ

ਅਜੀਤ ਡੈਸਕ 30-03-2026
ਖੰਨਾ, 29 ਮਾਰਚ (ਹਰਜਿੰਦਰ ਸਿੰਘ ਲਾਲ)-ਏ. ਐਸ. ਕਾਲਜ ਆਫ਼ ਐਜੂਕੇਸ਼ਨ, ਖੰਨਾ ਦੀ 19ਵੀਂ ਸਾਲਾਨਾ ਐਥਲੈਟਿਕ ਮੀਟ 28 ਮਾਰਚ, 2026 ਨੂੰ ਸ਼ੁਰੂ ਹੋਈ | ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਸੰਜੀਵ ਕੁਮਾਰ ਅਗਰਵਾਲ ਅਤੇ ਵਿਸ਼ੇਸ਼ ਮਹਿਮਾਨ ਸੁਰੇਸ਼ ਕੁਮਾਰ ਤੇ ਸੁਰਜੀਤ ਸਿੰਘ ਸਨ | ਇਸ ਮੌਕੇ ਏ.ਐਸ. ਟਰੱਸਟ ਦੇ ਪ੍ਰਧਾਨ ਸੰਜੀਵ ਧਮੀਜਾ, ਰਾਜੇਸ਼ ਡਾਲੀ (ਜਨਰਲ ਸਕੱਤਰ), ਜਤਿੰਦਰ ਦੇਵਗਨ (ਇੰਟਰਨਲ ਆਡੀਟਰ-ਕਮ- ਖ਼ਜ਼ਾਨਚੀ), ਸੁਬੋਧ ਮਿੱਤਲ (ਕਾਲਜ ਦੇ ਸਕੱਤਰ), ਕਵਿਤਾ ਗੁਪਤਾ (ਸਕੱਤਰ, ਏ. ਐਸ. ਕਾਲਜ ਫਾਰ ਵੁਮੈਨ), ਮੋਹਿਤ ਗੋਇਲ (ਮੈਨੇਜਰ, ਏ. ਐਸ. ਸੈਕੰਡਰੀ ਸਕੂਲ), ਸ਼ਿਵਮ ਬੇਦੀ (ਸਕੱਤਰ, ਐਮ. ਜੀ. ਸੀ. ਏ.ਐਸ. ਮਾਡਲ ਹਾਈ ਸਕੂਲ) ਨੇ ਆਪਣੀ ਸੁਚੱਜੀ ਮੌਜੂਦਗੀ ਨਾਲ ਇਸ ਮੌਕੇ ਦੀ ਸ਼ੋਭਾ ਵਧਾਈ | ਡਾ. ਪਵਨ ਕੁਮਾਰ (ਪਿ੍ੰਸੀਪਲ) ਨੇ ਸਾਰੇ ਮਹਿਮਾਨਾਂ ਅਤੇ ਯੋਗ ਪ੍ਰਬੰਧਨ ਮੈਂਬਰਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ | ਉਦਘਾਟਨੀ ਸਮਾਰੋਹ ਮਾਰਚ ਪਾਸਟ ਨਾਲ ਸ਼ੁਰੂ ਹੋਇਆ ਜਿਸ ਤੋਂ ਬਾਅਦ ਸਹੁੰ ਚੁੱਕ ਸਮਾਗਮ ਹੋਇਆ | ਮੁੱਖ ਮਹਿਮਾਨ ਸੰਜੀਵ ਕੁਮਾਰ ਅਗਰਵਾਲ ਦੁਆਰਾ ਝੰਡਾ ਲਹਿਰਾਉਣ ਤੋਂ ਬਾਅਦ 19ਵੀਂ ਸਾਲਾਨਾ ਐਥਲੈਟਿਕ ਮੀਟ ਨੂੰ ਸ਼ੁਰੂ ਕੀਤਾ ਐਲਾਨਿਆ ਗਿਆ | ਇਸ ਮੌਕੇ ਖੇਡਾਂ ਦੇ ਜੇਤੂਆਂ ਦਾ ਸਨਮਾਨ ਵੀ ਕੀਤਾ ਗਿਆ, ਜਿਸ ਵਿੱਚ ਆਰੀਅਨ ਗੋਇਲ, ਸਿਮਰਨ ਅਤੇ ਹਰਜਿੰਦਰ ਕੂਨਰ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਲੂਡੋ ਵਿੱਚ ਅਮਨਪ੍ਰੀਤ ਕੌਰ, ਨਵਜੋਤ ਕੌਰ ਅਤੇ ਖੁਸ਼ੀ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਕੈਰਮ ਬੋਰਡ ਗੇਮ ਵਿੱਚ ਹਰਸ਼ ਮੌਦਗਿੱਲ, ਸੁਖਵੀਰ ਸਿੰਘ ਅਤੇ ਕੀਰਤੀ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਵਾਲੀਬਾਲ ਗੇਮ ਮੇਜਰ ਧਿਆਨਚੰਦ ਹਾਊਸ ਨੇ ਜਿੱਤੀ ਅਤੇ ਕਿ੍ਕਟ ਦੀ ਗੇਮ ਬੀ.ਐੱਡ ਦੂਜੇ ਸਮੈਸਟਰ ਨੇ ਜਿੱਤੀ | ਇਸ ਤੋਂ ਬਾਅਦ ਲੈਮਨ ਸਪੂਨ ਦੌੜ ਕਰਵਾਈ ਗਈ ਜਿਸ ਵਿੱਚ ਹਰਜਿੰਦਰ ਕੌਰ, ਸੰਦੀਪ ਕੌਰ ਅਤੇ ਗੁਰੀਆ ਨੇ ਪਲਕ ਦੇ ਨਾਲ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਚਾਟੀ ਦੌੜ ਵਿੱਚ ਸੰਦੀਪ ਕੌਰ, ਰੇਖਾ ਅਤੇ ਗੁਰੀਆ ਅਤੇ ਮਹਿਕ ਪਹਿਲੇ ਤਿੰਨ ਸਥਾਨਾਂ ਤੇ ਰਹੀਆਂ | ਬੈਕ ਰੇਸ ਲੜਕਿਆਂ ਵਿੱਚ ਸੁਖਵੀਰ ਸਿੰਘ, ਆਰੀਅਨ ਗੋਇਲ ਅਤੇ ਕਰਨਵੀਰ ਸਿੰਘ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਬੈਕ ਰੇਸ ਲੜਕੀਆਂ ਵਿੱਚ ਕਾਜਲ, ਪ੍ਰਤਿਭਾ ਅਤੇ ਪਲਕ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | 400 ਮੀਟਰ ਦੌੜ ਲੜਕਿਆਂ ਵਿੱਚ ਅਨਮੋਲ ਸਿੰਘ, ਹਰਜਿੰਦਰ ਕੂਨਰ ਅਤੇ ਕਰਨਵੀਰ ਸਿੰਘ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | 400 ਮੀਟਰ ਵਾਕ ਦੌੜ ਲੜਕੀਆਂ ਵਿੱਚ ਆਭਾ, ਅਮਨਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | 100 ਮੀਟਰ ਦੌੜ ਲੜਕਿਆਂ ਵਿੱਚ ਕਰਨਵੀਰ ਸਿੰਘ, ਸੁਖਵੀਰ ਸਿੰਘ ਅਤੇ ਹਰਜਿੰਦਰ ਕੂਨਰ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ |
ਲੰਬੀ ਛਾਲ ਲੜਕਿਆਂ ਵਿੱਚ ਸੁਖਵੀਰ ਸਿੰਘ, ਅਨਮੋਲ ਅਤੇ ਕਰਨਵੀਰ ਸਿੰਘ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਲੰਬੀ ਛਾਲ ਲੜਕੀਆਂ ਵਿੱਚ ਆਰਤੀ, ਸੰਦੀਪ ਕੌਰ ਅਤੇ ਹਰਜਿੰਦਰ ਕੌਰ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਸ਼ਾਟ ਪੁੱਟ ਲੜਕੀਆਂ ਵਿੱਚ ਕਰਮਜੀਤ ਕੌਰ, ਸ਼ੀਤਲ ਅਤੇ ਪ੍ਰਤੀਭਾ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਡਿਸਕਸ ਥਰੋ ਲੜਕੀਆਂ ਵਿੱਚ ਹਰਨੀਤ ਕੌਰ, ਸੰਦੀਪ ਕੌਰ ਅਤੇ ਕਰਮਜੀਤ ਕੌਰ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਡਿਸਕ ਥਰੋਅ ਲੜਕਿਆਂ ਵਿੱਚ ਕਰਨਵੀਰ ਸਿੰਘ, ਅਨਮੋਲ ਸਿੰਘ ਅਤੇ ਮੋਹਿਤ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਜੈਵਲਿਨ ਥਰੋਅ ਲੜਕਿਆਂ ਵਿੱਚ ਸੁਖਵੀਰ ਸਿੰਘ, ਹਰਜਿੰਦਰ ਕੂਨਰ ਅਤੇ ਅਨਮੋਲ ਸਿੰਘ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਜੈਵਲਿਨ ਥਰੋਅ ਵਿੱਚ ਲੜਕੀਆਂ ਕਰਮਜੀਤ ਕੌਰ, ਆਭਾ ਅਤੇ ਹਰਜਿੰਦਰ ਕੌਰ ਨੇ ਪਹਿਲੇ ਤਿੰਨ ਸਥਾਨ ਪ੍ਰਾਪਤ ਕੀਤੇ | ਸ਼ਾਮ ਦੇ ਸੈਸ਼ਨ ਦੇ ਮੁੱਖ ਮਹਿਮਾਨ ਕਮਲ ਗੋਇਲ ਅਤੇ ਵਿਸ਼ੇਸ਼ ਮਹਿਮਾਨ ਉਨ੍ਹਾਂ ਦੇ ਭਰਾ ਅਨੀਸ਼ ਗੋਇਲ, ਐਡਵੋਕੇਟ ਰੁਪੇਸ਼ ਭਾਰਦਵਾਜ, ਐਡਵੋਕੇਟ ਜਤਿਨ ਮਿੱਤਲ, ਸ਼੍ਰੀ ਪ੍ਰਭਾਵ ਗੋਇਲ, ਜਯੰਤ ਮਿੱਤਲ ਆਦਿ ਸਨ |
ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਪਿੰਡ ਘੁਡਾਣੀ ਕਲਾਂ ਦਾ ਸਾਲਾਨਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਇੰਡੀਆ ਈ. ਐਮ. ਐਸ. ਪ੍ਰੋਜੈਕਟ ਨੂੰ ਪੰਜਾਬ ਸਰਕਾਰ ਦੀ ਮਿਸ਼ਨ ਸਵੱਛ ਕਵਚ ਪਹਿਲ ਦਾ ਹਿੱਸਾ ਬਣਾਇਆ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।