02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਕਵੀਸ਼ਰੀ ਜਸਵੰਤ ਸਿੰਘ ਸੇਖੋਂ ਦੀ ਸੱਤਵੀਂ ਪੁਸਤਕ 'ਵਾਸੀ ਮੇਰੇ ਪਿੰਡ ਦੇ' ਪਿੰਡ ਦੀ ਸੱਥ 'ਚ ਲੋਕ ਅਰਪਣ

ਅਜੀਤ ਡੈਸਕ 30-03-2026
ਕੁਹਾੜਾ, 29 ਮਾਰਚ (ਸੰਦੀਪ ਸਿੰਘ ਕੁਹਾੜਾ)-ਅਰਪਣ ਪੰਜਾਬੀ ਲਿਖਾਰੀ ਸਭਾ ਕੈਨੇਡਾ ਕੈਲਗਰੀ ਦੇ ਪ੍ਰਧਾਨ ਕਵੀਸ਼ਰੀ ਜਸਵੰਤ ਸਿੱਖ ਸੇਖੋਂ ਦੀ ਸੱਤਵੀਂ ਪੁਸਤਕ 'ਵਾਸੀ ਮੇਰੇ ਪਿੰਡ ਦੇ' ਪਿੰਡ ਕੁਹਾੜਾ ਦੀ ਸੱਥ ਵਿਚ ਲੋਕ ਅਰਪਣ ਕੀਤੀ ਗਈ | ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਸਾਹਿੱਤਕਾਰ ਤੇਲੂ ਰਾਮ ਕੁਹਾੜਾ, ਸਾਹਿੱਤਕਾਰ ਰਾਮ ਸਰੂਪ ਰਿਖੀ, ਨਿਰਪਾਲ ਸਿੰਘ ਗਰਚਾ, ਅਜਮੇਰ ਸਿੰਘ ਲਾਲੀ ਗਰਚਾ ਸਾਬਕਾ ਸਰਪੰਚ, ਅਵਤਾਰ ਸਿੰਘ ਕੁਹਾੜਾ ਵਲੋਂ ਨਵੀਂ ਪੁਸਤਕ ਵਾਸੀ ਮੇਰੇ ਪਿੰਡ ਦੇ ਸਬੰਧੀ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ | ਉਪਰੰਤ ਜਸਵੰਤ ਸਿੰਘ ਸੇਖੋਂ ਵਲੋਂ ਆਪਣੀ ਪੁਸਤਕ ਦੇ ਕੁੱਝ ਭਾਗ ਕਵਿਤਾਵਾਂ ਰਾਹੀਂ ਪਿੰਡ ਵਾਸੀਆਂ ਅੱਗੇ ਪੇਸ਼ ਕੀਤੇ ਗਏ | ਇਸ ਮੌਕੇ ਉਨ੍ਹਾਂ ਆਪਣੀ ਪਹਿਲੀ ਕਿਤਾਬ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਲਖਵਿੰਦਰ ਸਿੰਘ ਨੂੰ ਭੇਂਟ ਕੀਤੀ | ਇਸ ਮੌਕੇ ਸਾਹਿੱਤਕਾਰ ਤੇਲੂ ਰਾਮ ਕੁਹਾੜਾ ਤੇ ਰਾਮ ਸਰੂਪ ਰਿਖੀ ਨੇ ਕਿਹਾ ਕਿ ਜਸਵੰਤ ਸਿੰਘ ਸੇਖੋਂ ਵਲੋਂ ਜੋ ਕਿਤਾਬ ਲਿਖੀ ਗਈ ਹੈ, ਉਹ ਸਿਰਫ਼ 14 ਪੰਨਿਆਂ ਦੀ ਕਿਤਾਬ ਨਹੀਂ ਸਗੋਂ ਕਵੀਸ਼ਰੀ ਸੇਖੋਂ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਇਸ ਕਿਤਾਬ ਵਿਚ ਕੁਹਾੜੇ ਪਿੰਡ ਦਾ ਅਨਮੋਲ ਪਿਛੋਕੜ ਲੋਕਾਂ ਸਾਹਮਣੇ ਰੱਖ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਸ ਕਿਤਾਬ ਰਾਹੀਂ ਕੁਹਾੜਾ ਪਿੰਡ ਦੇ ਵਾਸੀਆਂ ਨੂੰ ਕੁਹਾੜਾ ਪਿੰਡ ਦੇ ਪਿਛੋਕੜ ਸਬੰਧੀ ਭਰਪੂਰ ਜਾਣਕਾਰੀ ਹਾਸਿਲ ਹੋਵੇਗੀ | ਇਸ ਮੌਕੇ ਰਵਿੰਦਰ ਸਿੰਘ ਡੀਲਰ, ਹਰਬੰਸ ਸਿੰਘ ਗਰਚਾ, ਸੁਖਬੀਰ ਸਿੰਘ ਕੁਹਾੜਾ, ਸਤਨਾਮ ਸਿੰਘ, ਜੋਗਿੰਦਰ ਸਿੰਘ, ਅਜਮੇਰ ਸਿੰਘ, ਗੁਰਮੁਖ ਸਿੰਘ, ਜਗਤਾਰ ਸਿੰਘ, ਸਿਕੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਕੂਹਲੀ ਖ਼ੁਰਦ ਦੇ ਸਾਲਾਨਾ ਨਤੀਜੇ ਐਲਾਨੇ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਨਾਭਾ ਰੈਲੀ ਹੋਵੇਗੀ ਇਤਿਹਾਸਕ-ਸਾਬਕਾ ਚੇਅਰਮੈਨ ਬੀਬੀ ਰਾਮਗੜ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।