01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸਿੱਧੂ ਹਸਪਤਾਲ ਦੋਰਾਹਾ ਵਲੋਂ ਖੰਡੂਏ ਤੇ ਤਾਲੂਏ ਦੇ ਮੁਫ਼ਤ ਆਪ੍ਰੇਸ਼ਨ ਨਿਰੰਤਰ ਜਾਰੀ- ਡਾਕਟਰ ਸਿੱਧੂ

ਅਜੀਤ ਡੈਸਕ 30-03-2026
• ਕਰੀਬ 5 ਹਜ਼ਾਰ ਕੀਤੇ ਜਾ ਚੁੱਕੇ ਹਨ ਸਫਲ ਆਪਰੇਸ਼ਨ
ਦੋਰਾਹਾ, 29 ਮਾਰਚ ਮਨਜੀਤ ਸਿੰਘ ਗਿੱਲ)-ਅੰਤਰ ਰਾਸ਼ਟਰੀ ਸਮਾਜ ਸੇਵੀ ਸੰਸਥਾ ਸਮਾਈਲ ਟਰੇਨ ਇੰਟਰਨੈਸ਼ਨਲ ਦੇ ਸਹਿਯੋਗ ਸਦਕਾ ਸਿੱਧੂ ਹਸਪਤਾਲ ਦੋਰਾਹਾ ਵੱਲੋਂ ਖੰਡੂਏ ਤੇ ਤਾਲੂਏ ਤੇ ਇਲਾਜ ਦਾ ਕਾਰਜ ਆਰੰਭਿਆ ਹੋਇਆ ਹੈ | ਜਿਸਦੇ ਅੰਤਰਗਤ ਸਿੱਧੂ ਹਸਪਤਾਲ ਦੋਰਾਹਾ ਵਿਖੇ ਪ੍ਰਸਿੱਧ ਸਰਜਨ ਡਾਕਟਰ ਗੁਰਦੀਪ ਸਿੰਘ ਸਿੱਧੂ ਦੀ ਅਗਵਾਈ ਵਿੱਚ ਕਰੀਬ 5 ਹਜਾਰ ਸਫ਼ਲ ਅਪ੍ਰੇਸ਼ਨ ਕੀਤੇ ਜਾ ਚੁੱਕੇ ਹਨ | ਡਾਕਟਰ ਗੁਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਖੰਡੂਏ ਦੇ ਜਮਾਂਦਰੂ ਨੁਕਸ ਤੋਂ ਛੁਟਕਾਰਾ ਦਵਾਉਣ ਲਈ ਸਮਾਈਲ ਟਰੇਨ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਅਨੇਕਾਂ ਲੋਕ ਪਲਾਸਟਿਕ ਸਰਜਰੀ ਦੁਆਰਾ ਮੁਫ਼ਤ ਇਲਾਜ ਕਰਵਾ ਚੁੱਕੇ ਹਨ | ਜਿਸ ਨਾਲ ਅਪਰੇਸ਼ਨ ਤੋਂ ਬਾਅਦ ਮਰੀਜ਼ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਚਿਹਰਿਆਂ ਤੇ ਆਈ ਮੁਸਕੁਰਾਹਟ ਲੋਕ ਭਲਾਈ ਦੇ ਕੰਮ ਦੀ ਰਾਹ ਅੱਗੇ ਵਧਣ ਦੀ ਪ੍ਰੇਰਨਾ ਦਿੰਦੀ ਹੈ | ਉਨ੍ਹਾਂ ਦੱਸਿਆ ਕਿ ਖੰਡੂਏ ਤੋਂ ਪੀੜਤ ਮਰੀਜ਼ ਆਪਣੇ ਆਪ ਨੂੰ ਇਸ ਦੁਨੀਆਂ ਦਾ ਹਿੱਸਾ ਨਹੀਂ ਮੰਨਦੇ ਤੇ ਇਸ ਕਾਰਨ ਜਨਤਕ ਥਾਵਾਂ ਤੇ ਜਾਣ ਤੋਂ ਕੰਨੀ ਕਤਰਾਉਂਦੇ ਹਨ | ਪਰ ਇਲਾਜ ਤੋਂ ਬਾਅਦ ਖੰਡੂਏ ਦੇ ਮਰੀਜ਼ ਦਾ ਚਿਹਰਾ ਸਧਾਰਨ ਹੋ ਜਾਂਦਾ ਹੈ | ਡਾਕਟਰ ਸਿੱਧੂ ਨੇ ਇਹ ਵੀ ਦੱਸਿਆ ਕਿ ਕਿ ਖੰਡੂਏ ਤੇ ਤਾਲੂਏ ਦੇ ਅਪ੍ਰੇਸ਼ਨ ਬਿਲਕੁਲ ਮੁਫਤ ਕੀਤੇ ਜਾਂਦੇ ਹਨ |
ਪਿਛਲੀ ਖ਼ਬਰ ਪੀ.ਯੂ. ਗੈਰ ਅਧਿਆਪਨ ਸੰਘ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ ਅਗਲੀ ਖ਼ਬਰ ਸੜਕ ਦੀ ਮੁਰੰਮਤ ਕਰਦੇ ਸਮੇਂ ਹੁਣ ਮਹਿਕਮੇ ਨੇ ਸੰਕੇਤਕ ਬੋਰਡ ਲਗਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।