01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਸੜਕ ਦੀ ਮੁਰੰਮਤ ਕਰਦੇ ਸਮੇਂ ਹੁਣ ਮਹਿਕਮੇ ਨੇ ਸੰਕੇਤਕ ਬੋਰਡ ਲਗਾਏ

ਅਜੀਤ ਡੈਸਕ 30-03-2026
ਜੌੜੇਪੁਲ ਜਰਗ, 29 ਮਾਰਚ (ਪਾਲਾ ਰਾਜੇਵਾਲੀਆ)- ਬੀਤੇ ਕੁੱਝ ਦਿਨ ਪਹਿਲਾਂ ਜਰਗ ਦੇ ਮੇਲਿਆਂ 'ਤੇ ਜਾਣ ਵਾਲੀ ਿਲੰਗ ਸੜਕ ਦੀ ਮੁਰੰਮਤ ਹੋ ਰਹੀ ਸੀ ਪਰ ਸਬੰਧਿਤ ਮਹਿਕਮੇ ਵਲੋਂ ਸੰਕੇਤਕ ਬੋਰਡ ਨਾਂਅ ਲਗਾਉਣ ਕਾਰਨ ਆਉਂਦੇ ਜਾਂਦੇ ਵਾਹਨਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਅਤੇ ਰੋਜਾਨਾਂ ਅਜੀਤ 'ਚ ਮਹਿਕਮੇ ਦੀ ਅਣਗਹਿਲੀ ਬਾਰੇ ਖ਼ਬਰ ਵੀ ਛਪੀ | ਹੁਣ ਬੀਤੇ ਦਿਨੀਂ ਸਬੰਧਿਤ ਮਹਿਕਮੇ ਵਲੋਂ ਸੰਕੇਤਕ ਬੋਰਡ ਲਗਾਏ ਗਏ ਹਨ, ਜਿਸ ਦਾ ਪਤਵੰਤੇ ਲੋਕਾਂ ਨੇ ਸੁਆਗਤ ਵੀ ਕੀਤਾ ਹੈ | ਕਿਸਾਨ ਆਗੂ ਨੰਬਰਦਾਰ ਬੇਅੰਤ ਸਿੰਘ ਤੁਰਮਰੀ ਨੇ ਕਿਹਾ ਕਿ ਅਸੀਂ ਚੰਗੇ ਕਾਰਜ ਦੀ ਸ਼ਲਾਘਾ ਵੀ ਕਰਦੇ ਹਾਂ ਅਤੇ ਸਰਕਾਰ ਵਲੋਂ ਕੀਤੀਆਂ ਗਈਆਂ ਗਲਤ ਨੀਤੀਆਂ ਦਾ ਵਿਰੋਧ ਵੀ ਕਰਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਸੰਕੇਤਕ ਬੋਰਡ ਲਗਾਉਣੇ ਚੰਗਾ ਕਾਰਜ ਹੈ ਅਤੇ ਸਬੰਧਿਤ ਮਹਿਕਮੇ ਦਾ ਫ਼ਰਜ਼ ਬਣਦਾ ਹੈ ਕਿ ਅੱਗੇ ਤੋਂ ਵੀ ਜਿੱਥੇ ਸੜਕ ਦਾ ਕੰਮ ਚੱਲਦਾ ਹੋਵੇ ਉਸ ਤੋਂ ਤਕਰੀਬਨ ਅੱਧਾ ਕਿੱਲੋਮੀਟਰ ਅੱਗੇ ਸੰਕੇਤਕ ਬੋਰਡ ਲਗਾਏ ਜਾਣ | ਉਨ੍ਹਾਂ ਕਿਹਾ ਕਿ ਜਰਗ ਦੇ ਚੌਥੇ ਮੇਲੇ 'ਤੇ ਜਾਣ ਵਾਲੇ ਇਲਾਕੇ ਦੇ ਅਨੇਕਾਂ ਲੋਕਾਂ ਨੂੰ ਹੁਣ ਪ੍ਰੇਸ਼ਾਨੀ ਨਹੀਂ ਹੋਵੇਗੀ |
ਪਿਛਲੀ ਖ਼ਬਰ ਸਿੱਧੂ ਹਸਪਤਾਲ ਦੋਰਾਹਾ ਵਲੋਂ ਖੰਡੂਏ ਤੇ ਤਾਲੂਏ ਦੇ ਮੁਫ਼ਤ ਆਪ੍ਰੇਸ਼ਨ ਨਿਰੰਤਰ ਜਾਰੀ- ਡਾਕਟਰ ਸਿੱਧੂ ਅਗਲੀ ਖ਼ਬਰ ਸਾਈਾ ਮੰਦਰ ਦੀ 19ਵੀਂ ਮੂਰਤੀ ਸਥਾਪਨਾ ਵਰ੍ਹੇਗੰਢ 27 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।