ਮਲੌਦ, 29 ਮਾਰਚ (ਦਿਲਬਾਗ ਸਿੰਘ ਚਾਪੜਾ)- ਹਲਕਾ ਪਾਇਲ ਦੇ ਪਿੰਡ ਗੋਸਲ ਵਿਖੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ੍ਹ ਦੀ ਅਗਵਾਈ ਹੇਠ ਦੋ ਪੰਚਾਇਤ ਮੈਂਬਰ ਵੱਡੀ ਗਿਣਤੀ ਵਿੱਚ ਪਰਿਵਾਰਾਂ ਅਤੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਅਤੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ | ਇਸ ਮੌਕੇ ਉਚੇਚੇ ਤੌਰ 'ਤੇ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਪਹੁੰਚ ਕੇ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਨਮਾਨ ਕੀਤਾ ਅਤੇ ਭਵਿੱਖ ਵਿੱਚ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਝੂਠੇ ਸਬਜ਼ਬਾਗ ਵਿਖਾ ਕੇ ਸੱਤਾਂ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ ਗੱਲਾਂ ਨਾਲ ਹੀ ਡੰਗ ਟਪਾਇਆ ਹੈ ਅਤੇ ਦਿੱਲੀ ਦੇ ਬਾਬੂਆਂ ਦੇ ਇਸ਼ਾਰੇ ਤੇ ਇਸ਼ਤਿਹਾਰਬਾਜ਼ੀ ਲਈ ਪੰਜਾਬ ਨੂੰ ਕਰਜਾਈ ਕਰ ਕੇ ਰੱਖ ਦਿੱਤਾ ਹੈ | ਖ਼ੁਦ ਨੂੰ ਇਮਾਨਦਾਰ ਦੱਸਣ ਵਾਲੀ ਸਰਕਾਰ ਦੇ ਮੰਤਰੀ ਦੇ ਭਿ੍ਸ਼ਟਾਚਾਰ ਅਤੇ ਗੁੰਡਾਗਰਦੀ ਨੇ ਜ਼ਿਲੇ੍ਹ ਦੇ ਅਫ਼ਸਰ ਨੂੰ ਵੀ ਖ਼ੁਦਕੁਸ਼ੀ ਲਈ ਮਜਬੂਰ ਕਰ ਦਿੱਤਾ | ਪਰ ਹੁਣ ਲੋਕ ਇਨ੍ਹਾਂ ਦੀਆਂ ਝੂਠੀਆਂ ਗੱਲਾਂ ਨੂੰ ਸਮਝਦੇ ਹਨ ਅਤੇ 2027 'ਚ ਚਲਦਾ ਕਰਨ ਲਈ ਤਿਆਰ ਹਨ | ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਸਮੇਂ ਪੰਚ ਦਿਲਬਾਗ ਸਿੰਘ, ਪੰਚ ਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ, ਕੁਲਦੀਪ ਸਿੰਘ, ਹਰਜੋਤ ਸਿੰਘ, ਜਗਮੇਲ ਸਿੰਘ, ਅਮਨਦੀਪ ਸਿੰਘ, ਗੁਰਮੁੱਖ ਸਿੰਘ, ਹਰਮਨ ਸਿੰਘ ਮੱਖਣ, ਗੁਰਕਰਨ ਸਿੰਘ, ਗੁਰਸੰਗਤ ਸਿੰਘ, ਇਕਬਾਲ ਸਿੰਘ, ਬਲਵੀਰ ਕੌਰ, ਜਸਵੀਰ ਸਿੰਘ ਸਾਬਕਾ ਪੰਚ, ਕੁਲਦੀਪ ਕੌਰ, ਹਰਬੰਸ ਸਿੰਘ, ਮਨਜੀਤ ਸਿੰਘ, ਬਾਂਤੀ ਕੌਰ, ਕੇਸਰ ਕੌਰ, ਕੁਲਵੰਤ ਸਿੰਘ, ਸ਼ੇਰੋਂ, ਬਲਜਿੰਦਰ ਕੌਰ, ਹਰਜਿੰਦਰ ਸਿੰਘ ਗੋਗਾ, ਨਾਹਰ ਸਿੰਘ ਮੁਖਤਿਆਰ ਸਿੰਘ, ਹਰਪ੍ਰੀਤ ਸਿੰਘ ਕਾਲਾ, ਦੀਪ ਗੋਸਲ, ਬਾਬੂ ਖਾਂ, ਮੇਜਰ ਸਿੰਘ ਆਦਿ ਨੇ ਕਾਂਗਰਸ ਪਾਰਟੀ ਲਈ ਕੰਮ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਸਾਬਕਾ ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ, ਸੰਮਤੀ ਮੈਂਬਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ, ਹਰਮਨ ਸਿੰਘ ਗੋਸਲ, ਨਿਰਭੈ ਸਿੰਘ ਗੋਸਲ, ਧਰਮਪਾਲ ਸਿੰਘ ਆਦਿ ਹਾਜ਼ਰ ਸਨ |