ਬੀਜਾ, 29 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਭੌਰਲਾ ਵਿਖੇ ਸਲਾਨਾ ਨਤੀਜਾ, ਐੱਫ. ਐੱਲ. ਐੱਨ. ਮੇਲਾ, ਗਰੈਜੂਏਸ਼ਨ ਸੈਰੇਮਨੀ ਅਤੇ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦਾ ਆਗਾਜ਼ ਸਕੂਲ ਮੁਖੀ ਹਰਜੀਤ ਸਿੰਘ ਗਿੱਲ ਨੇ ਸਾਲ 2025-26 ਵਿੱਚ ਹੋਈਆਂ ਮੁੱਖ ਗਤੀਵਿਧੀਆਂ ਦੇ ਵੇਰਵੇ ਨਾਲ਼ ਕਰਿਆ | ਇਸ ਮੌਕੇ ਬੱਚਿਆਂ ਨੇ ਵਿੱਦਿਅਕ ਪ੍ਰਾਪਤੀਆਂ ਦੇ ਨਾਲ਼-ਨਾਲ਼ ਗੀਤ, ਕਵਿਤਾਵਾਂ, ਭਾਸ਼ਣ ਅਤੇ ਲੋਕ ਨਾਚ ਦੀ ਸ਼ਾਨਦਾਰ ਸਭਿਆਚਾਰਕ ਪੇਸ਼ਕਾਰੀ ਕੀਤੀ | ਇਸ ਮੌਕੇ ਹਰ ਸਾਲ ਦੀ ਤਰ੍ਹਾਂ ਜਿੱਥੇ ਸਰਦਾਰ ਏਡ ਵੈੱਲਫੇਅਰ ਸੁਸਾਇਟੀ ਭੌਰਲਾ ਵੱਲੋਂ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਪੁਜ਼ੀਸ਼ਨ ਹੋਲਡਰਾਂ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਕਿਰਨਦੀਪ ਕੌਰ ਬੀ. ਐੱਸ. ਐੱਫ ਸਪੁੱਤਰੀ ਕੁਲਦੀਪ ਸਿੰਘ ਭੌਰਲਾ ਵੱਲੋਂ ਪੁਜ਼ੀਸ਼ਨ ਹੋਲਡਰਾਂ ਨੂੰ ਸਕੂਲ ਬੈਗ ਦਿੱਤੇ ਗਏ | ਇਸ ਮੌਕੇ ਆਮ ਆਦਮੀ ਪਾਰਟੀ ਸਮਰਾਲਾ ਦੇ ਦਫ਼ਤਰ ਇੰਚਾਰਜ ਮਨਜੀਤ ਸਿੰਘ ਢਿੱਲੋਂ ਭੌਰਲਾ ਵੱਲੋਂ ਪ੍ਰੋਗਰਾਮ ਲਈ 3100 ਰੁਪਏ ਦਾ ਯੋਗਦਾਨ ਦਿੱਤਾ ਗਿਆ | ਜਿੱਥੇ ਸਰਦਾਰ ਏਡ ਵੈੱਲਫੇਅਰ ਸੁਸਾਇਟੀ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਪੇਸ਼ਕਾਰੀ ਕਰਨ ਵਾਲ਼ੇ ਬੱਚਿਆਂ ਨੂੰ ਨਕਦ ਇਨਾਮ ਦਿੱਤੇ ਗਏ,ਉੱਥੇ ਹੋਰ ਪ੍ਰਬੰਧਾਂ ਲਈ ਛਿੰਦਰਪਾਲ ਕੌਰ ਅਤੇ ਕੰਵਲਜੀਤ ਕੌਰ ਵੱਲੋਂ ਵੀ ਯੋਗਦਾਨ ਦਿੱਤਾ ਗਿਆ |ਅੰਤ ਵਿੱਚ ਪ੍ਰਾਇਮਰੀ ਸਕੂਲ ਮੁਖੀ ਹਰਜੀਤ ਸਿੰਘ, ਮਿਡਲ ਸਕੂਲ ਮੁਖੀ ਸੁਮਨਪ੍ਰੀਤ ਕੌਰ, ਅਧਿ. ਹਰਜਿੰਦਰ ਸਿੰਘ, ਸੰਦੀਪ ਕੌਰ ਵੱਲੋਂ ਦਾਨੀ ਸੱਜਣਾਂ ਨੂੰ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਦਾਰ ਏਡ ਵੈੱਲਫੇਅਰ ਸੁਸਾਇਟੀ ਭੌਰਲਾ ਦੇ ਪ੍ਰਧਾਨ ਹਲਵਿੰਦਰ ਸਿੰਘ ਢਿੱਲੋਂ, ਜਰਨਲ ਸਕੱਤਰ ਗੁਰਜੀਤ ਸਿੰਘ, ਕੈਸ਼ੀਅਰ ਕਰਮਜੀਤ ਕੌਰ, ਗੋਬਿੰਦਰ ਕੌਰ, ਕੁਲਦੀਪ ਕੌਰ, ਲਖਵੀਰ ਕੌਰ, ਸੁਖਚੈਨ ਸਿੰਘ, ਸੁਖਵਿੰਦਰ ਸਿੰਘ ਜੇ. ਈ., ਹਰਦੇਵ ਕੌਰ ਸਾਬਕਾ ਸਰਪੰਚ, ਮਨਜੋਤ ਸਿੰਘ ਕਨੇਡਾ, ਹਰਬੰਸ ਕੌਰ, ਮੋਹਣ ਸਿੰਘ, ਸਕੂਲ ਕਮੇਟੀ ਦੇ ਚੇਅਰਮੈਨ ਹਰਜਿੰਦਰ ਕੌਰ ਤੇ ਕੁਲਦੀਪ ਕੌਰ, ਅਨੂ, ਮਨਦੀਪ ਕੌਰ, ਅਮਨਪ੍ਰੀਤ ਕੌਰ, ਅਮਨਜੋਤ ਕੌਰ, ਸੰਦੀਪ ਕੌਰ ਤੋਂ ਇਲਾਵਾ ਬੱਚਿਆਂ ਦੇ ਮਾਪੇ ਸ਼ਾਮਲ ਸਨ |