29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸਿਹੌੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੇ ਟਕਸਾਲੀ ਆਗੂਆਂ ਦੀ ਅਹਿਮ ਮੀਟਿੰਗ ਦੌਰਾਨ ਕੀਤੀਆਂ ਖ਼ਾਸ ਵਿਚਾਰਾਂ

ਅਜੀਤ ਡੈਸਕ 28-03-2026
ਮਲੌਦ, 27 ਮਾਰਚ (ਸਹਾਰਨ ਮਾਜਰਾ)-ਹਲਕਾ ਪਾਇਲ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਪਿੰਡ ਸਿਹੌੜਾ ਵਿਖੇ ਹੋਈ | ਜਿਸ ਵਿਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇ. ਬਲਵੰਤ ਸਿੰਘ ਘਲੋਟੀ, ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ ਅਤੇ ਸੀਨੀਅਰ ਨੇਤਾ ਹਰਮਿੰਦਰ ਸਿੰਘ ਜਰਗ, ਕੌਮੀ ਬੁਲਾਰੇ ਜਗਦੀਪ ਸਿੰਘ ਲਹਿਲ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਹਵਾ ਚਲ ਪਈ ਹੈ ਕਿਉਂਕਿ ਜਿੱਥੇ ਪਹਿਲਾਂ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬੇਤਹਾਸ਼ਾ ਧੱਕੇਸ਼ਾਹੀਆਂ ਕੀਤੀਆਂ, ਝੂਠੀਆਂ ਕਸਮਾਂ ਖਾ ਕੇ ਮੁੱਕਰਨਾ ਅਤੇ ਆਪਣੀਆਂ ਤਜੌਰੀਆਂ ਭਰੀਆਂ ਗਈਆਂ | ਉੱਥੇ ਹੀ ਹੁਣ ਆਪ ਸਰਕਾਰ ਝੂਠਿਆਂ ਅਤੇ ਵਾਅਦਿਆਂ ਤੋਂ ਮੁੱਕਰੀ ਸਰਕਾਰ ਸਾਬਤ ਹੋ ਚੁੱਕੀ ਹੈ | ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਲੋਕ ਸੁੱਖ ਚੈਨ ਦੀ ਨੀਂਦ ਸੌਂਦੇ ਸਨ ਅਤੇ ਆਪਣੇ ਕਾਰੋਬਾਰਾਂ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀਆਂ ਵੱਲ ਲੈ ਕੇ ਜਾਂਦੇ ਸਨ | ਪ੍ਰੰਤੂ ਹੁਣ ਕਾਰੋਬਾਰੀ, ਵਪਾਰੀ, ਮੁਲਾਜ਼ਮ ਭਾਵ ਹਰ ਇੱਕ ਵਿਅਕਤੀ ਇੱਕ ਗੰਭੀਰਤਾ ਸੋਚ ਵਿਚੋਂ ਗੁਜ਼ਰ ਰਿਹਾ ਹੈ | ਇਸ ਕਰ ਕੇ ਪੰਜਾਬ ਦੇ ਲੋਕਾਂ ਨੇ ਫ਼ੈਸਲਾ ਕਰ ਲਿਆ ਹੈ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲਿਆ ਕੇ ਦਮ ਲੈਣਗੇ | ਉਨ੍ਹਾਂ ਦੀ ਸੋਚ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਨਿਰਪੱਖ ਸਰਵੇ ਕਰਵਾ ਕੇ ਇੱਕ ਚੰਗੀ ਸੋਚ, ਵਧੀਆ ਅਤੇ ਸਿਆਸੀ ਪਕੜ ਨਾਲ ਵਿਰੋਧੀ ਪਾਰਟੀਆਂ ਨੂੰ ਤਕੜੀ ਟੱਕਰ ਦੇਣ ਵਾਲੇ ਆਗੂ ਨੂੰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇ ਤਾਂ ਕਿ 2027 ਵਿਚ ਬਣਨ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿਚ ਹਲਕਾ ਪਾਇਲ ਦਾ ਵੀ ਯੋਗਦਾਨ ਪਾਇਆ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸੇ ਸੰਦਰਭ ਵਿਚ ਅਗਲੀ ਮੀਟਿੰਗ ਗੁਰਦੁਆਰਾ ਕਲਗ਼ੀਧਰ ਸਾਹਿਬ ਪਾਇਲ ਵਿਖੇ 6 ਅਪ੍ਰੈਲ ਨੂੰ 10 ਵਜੇ ਰੱਖੀ ਗਈ ਹੈ | ਇਸ ਮੀਟਿੰਗ ਵਿਚ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਹੋਣਗੀਆਂ ਅਤੇ ਪਿਛਲੇ ਦਿਨਾਂ ਦੌਰਾਨ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਜਿਹੜੇ ਉਮੀਦਵਾਰ ਜਿੱਤੇ ਹਨ ਜਾਂ ਜਿਨ੍ਹਾਂ ਨੇ ਚੋਣ ਵਿਚ ਸ਼ਮੂਲੀਅਤ ਕੀਤੀ ਹੈ | ਉਨ੍ਹਾਂ ਸਾਰੇ ਆਗੂਆਂ ਅਤੇ ਹੋਰ ਵੀ ਟਕਸਾਲੀ ਆਗੂਆਂ ਜਿਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਤੇ ਚੜ੍ਹਦੀ ਕਲਾ ਲਈ ਬਹੁਤ ਲੰਮਾ ਸਮਾਂ ਯੋਗਦਾਨ ਪਾਇਆ ਹੈ | ਉਨ੍ਹਾਂ ਸਾਰਿਆਂ ਨੂੰ ਮਾਣ ਸਨਮਾਨ ਦਿੱਤੇ ਜਾਣਗੇ | ਇਸ ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇ. ਬਲਵੰਤ ਸਿੰਘ ਘਲੋਟੀ, ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਕੌਮੀ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੌਲਤਪੁਰ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਲਾਪਰਾਂ, ਸੀਨੀਅਰ ਨੇਤਾ ਹਰਮਿੰਦਰ ਸਿੰਘ ਜਰਗ, ਕੌਮੀ ਬੁਲਾਰੇ ਜਗਦੀਪ ਸਿੰਘ ਲਹਿਲ, ਸਾਬਕਾ ਸਰਪੰਚ ਹਰਿੰਦਰ ਪਾਲ ਸਿੰਘ ਹਨੀ ਘੁਡਾਣੀ, ਬਲਾਕ ਸੰਮਤੀ ਮੈਂਬਰ ਸ਼ਮਨਿੰਦਰ ਸਿੰਘ ਸਿਹੋੜਾ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਂਗੇਵਾਲ, ਕੌਮੀ ਜਨਰਲ ਸਕੱਤਰ ਯੂਥ ਵਿੰਗ ਸਰਬਜੀਤ ਲਕੀ ਰੌਣੀ, ਜਸਪ੍ਰੀਤ ਸਿੰਘ ਰੌਣੀ, ਹਰਮਨਦੀਪ ਰਿੱਕੀ ਅਜਨੌਦ, ਸੁਖਵਿੰਦਰ ਸੁੱਖੀ ਅਜਨੋਦ, ਹਰਜਿੰਦਰ ਸਿੰਘ ਕੂਹਲੀ ਕਲਾਂ, ਗੁਰਮੁਖ ਸਿੰਘ ਕੂਹਲੀ ਖ਼ੁਰਦ, ਯਸ਼ਪਾਲ ਬਿੱਲੂ ਰਾਜਗੜ੍ਹ, ਗੋਗੀ ਮਾਡਲ ਟਾਊਨ, ਮਲਕੀਤ ਰਾਮ ਮਾਡਲ ਟਾਊਨ, ਬਲਦੇਵ ਸਿੰਘ ਜਰਗੜੀ, ਚਰਨਜੀਤ ਸਿੰਘ ਚੰਨੀ ਪਾਇਲ, ਮਨਦੀਪ ਸਿੰਘ ਚੀਮਾ ਪਾਇਲ, ਸੁਖਵੀਰ ਸਿੰਘ ਆਦਿ ਹੋਰ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਐੱਸ.ਐੱਫ.ਦੀ ਬੈਰਕ 'ਚੋਂ ਪੈਸੇ ਚੋਰੀ ਅਗਲੀ ਖ਼ਬਰ ਸਾਹਨੇਵਾਲ 'ਚ ਭਾਰੀ ਵਾਹਨਾਂ 'ਤੇ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਐਂਟਰੀ ਰਹੇਗੀ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।