29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਖੰਨਾ ਵਲੋਂ ਦੂਜਾ ਸਾਲਾਨਾ ਸਾਹਿੱਤਿਕ ਸਮਾਗਮ 29 ਮਾਰਚ ਨੂੰ

ਅਜੀਤ ਡੈਸਕ 28-03-2026
ਖੰਨਾ, 27 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਖੰਨਾ ਵਲੋਂ ਦੂਜਾ ਸਲਾਨਾ ਸਾਹਿੱਤਿਕ ਸਮਾਗਮ 29 ਮਾਰਚ 2026 ਦਿਨ ਐਤਵਾਰ ਨੂੰ ਏ. ਐੱਸ. ਕਾਲਜ ਸਮਰਾਲਾ ਰੋਡ ਖੰਨਾ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੱਥ ਦੇ ਪ੍ਰਧਾਨ ਕਿਰਨਦੀਪ ਸਿੰਘ ਕੁਲਾਰ, ਸੱਥ ਦੇ ਸਰਪ੍ਰਸਤ ਅਵਤਾਰ ਸਿੰਘ ਉਟਾਲਾਂ ਨੇ ਦੱਸਿਆ ਕਿ ਇਸ ਸਮਾਗਮ ਦੀ ਆਰੰਭਤਾ ਸਵੇਰੇ 10 ਵਜੇ ਸ਼੍ਰੋਮਣੀ ਪੱਤਰਕਾਰ ਪ੍ਰਸਿੱਧ ਗ਼ਜ਼ਲਗੋ ਡਾ. ਹਰਜਿੰਦਰ ਸਿੰਘ ਲਾਲ ਫਿਰੋਜ਼ਪੁਰੀ ਵਲੋਂ ਸ਼ਮਾਂ ਰੌਸ਼ਨ ਕਰ ਕੇ ਕੀਤੀ ਜਾਵੇਗੀ | ਪੰਜਾਬੀ ਸਾਹਿਤ ਦੀਆਂ ਮਹਾਨ ਸ਼ਖ਼ਸੀਅਤਾਂ ਡਾ. ਗੁਰਚਰਨ ਕੌਰ ਕੋਚਰ ਅਤੇ ਹਰਮੀਤ ਵਿਦਿਆਰਥੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਇਸ ਸਮਾਗਮ ਦੇ ਮੁੱਖ ਬੁਲਾਰੇ ਦਰਸ਼ਨ ਸਿੰਘ ਬੁੱਟਰ (ਪ੍ਰਧਾਨ ਕੇਂਦਰੀ ਲਿਖਾਰੀ ਸਭਾ ਪੰਜਾਬ), ਸੁਰਿੰਦਰ ਰਾਮਪੁਰੀ (ਕਹਾਣੀਕਾਰ), ਜਤਿੰਦਰ ਹਾਂਸ (ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ), ਬਲਵਿੰਦਰ ਸਿੰਘ ਗਰੇਵਾਲ (ਢਾਹਾਂ ਪੁਰਸਕਾਰ ਜੇਤੂ ਕਹਾਣੀਕਾਰ), ਪ੍ਰਸਿੱਧ ਕਹਾਣੀਕਾਰ ਮਾਸਟਰ ਤੇਲੂ ਰਾਮ ਕੁਹਾੜਾ, ਸੁਰਜੀਤ ਸਿੰਘ ਭਦੌੜ (ਮੈਨੇਜਰ ਡਾਇਰੈਕਟਰ ਵੇਰਕਾ ਮਿਲਕ ਪਲਾਂਟ ਖੰਨਾ), ਸੁਭਾਸ਼ ਬਜਾਜ (ਉਦਯੋਗਪਤੀ ਲੁਧਿਆਣਾ) ਹੋਣਗੇ | ਇਸ ਸਮਾਗਮ ਦੇ ਮੁੱਖ ਮਹਿਮਾਨ ਜਸਵੰਤ ਸਿੰਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਹੋਣਗੇ | ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਪਿਛਲੇ ਦੋ ਸਾਲਾਂ ਤੋਂ ਖੰਨਾ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੱਥਾਂ ਵਿਚ ਜਾ ਕੇ ਮਹੀਨਾਵਾਰ ਸਾਹਿੱਤਿਕ ਮੀਟਿੰਗ ਕਰਦੀ ਆ ਰਹੀ ਹੈ | ਇਹ ਸੱਥ ਵਲੋਂ ਅੱਗੇ ਤੋਂ ਵੀ ਇਹ ਮੀਟਿੰਗ ਨਿਰੰਤਰ ਜਾਰੀ ਰਹਿਣਗੀਆਂ |
ਪਿਛਲੀ ਖ਼ਬਰ ਸਾਹਨੇਵਾਲ 'ਚ ਭਾਰੀ ਵਾਹਨਾਂ 'ਤੇ 31 ਮਾਰਚ ਤੱਕ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਐਂਟਰੀ ਰਹੇਗੀ ਬੰਦ ਅਗਲੀ ਖ਼ਬਰ ਪਿ੍ੰਸੀਪਲਾਂ ਨੂੰ ਸਿੰਘਾਪੁਰ ਭੇਜਣ ਵਾਲੀ ਸਰਕਾਰ ਦੇ ਰਾਜ ਵਿਚ 950 ਸਕੂਲ ਪਿ੍ੰਸੀਪਲਾਂ ਤੋਂ ਸੱਖਣੇ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।