29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿ੍ੰਸੀਪਲਾਂ ਨੂੰ ਸਿੰਘਾਪੁਰ ਭੇਜਣ ਵਾਲੀ ਸਰਕਾਰ ਦੇ ਰਾਜ ਵਿਚ 950 ਸਕੂਲ ਪਿ੍ੰਸੀਪਲਾਂ ਤੋਂ ਸੱਖਣੇ-ਢਿੱਲੋਂ

ਅਜੀਤ ਡੈਸਕ 28-03-2026
ਕੁਹਾੜਾ, 27 ਮਾਰਚ (ਸੰਦੀਪ ਸਿੰਘ ਕੁਹਾੜਾ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਧਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪੰਜਾਬ ਦੇ 950 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਹੋਣ ਵਾਲੀ ਮੈਗਾ ਪੀ. ਟੀ. ਐੱਮ. ਮੀਟਿੰਗ ਬਿਨਾਂ ਪਿ੍ੰਸੀਪਲਾਂ ਤੋਂ ਹੀ ਹੋਵੇਗੀ ਅਤੇ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਵੀ ਸਕੂਲੀ ਵਿਦਿਆਰਥੀਆਂ ਨੂੰ ਪਿ੍ੰਸੀਪਲ ਨਹੀਂ ਮਿਲਣਗ |ੇ ਜਦ ਕਿ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਅਵਾ ਕਰਨ ਵਾਲੀ ਪੰਜਾਬ ਸਰਕਾਰ ਆਪਣੇ ਚਾਰ ਸਾਲਾਂ ਵਿਚ ਪਿ੍ੰਸੀਪਲਾਂ ਦੀਆਂ ਤਰੱਕੀਆਂ ਨਹੀਂ ਕਰ ਸਕੀ, 950 ਤੋਂ ਵੱਧ ਸਕੂਲ ਬਿਨਾਂ ਪਿ੍ੰਸੀਪਲਾਂ ਤੋਂ ਚੱਲ ਰਹੇ ਹਨ | ਯੂਨੀਅਨ ਪ੍ਰਧਾਨ ਢਿੱਲੋਂ ਨੇ ਕਿਹਾ ਕਿ ਇੱਕ ਪਾਸੇ ਸਕੂਲਾਂ ਦਾ ਵਿੱਦਿਅਕ ਪੱਧਰ ਉੱਚਾ ਕਰਨ ਲਈ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਅਤੇ ਪੰਜਾਬ ਦੇ ਪਿ੍ੰਸੀਪਲਾਂ ਨੂੰ ਆਧੁਨਿਕ ਤਕਨੀਕਾਂ ਅਤੇ ਟਰੇਨਿੰਗ ਲਈ ਸਿੰਘਾਪੁਰ ਭੇਜਿਆ ਜਾਂਦਾ ਹੈ ਤਾਂ ਕਿ ਸਾਡੇ ਸਕੂਲਾਂ ਦੇ ਵਿਚ ਬਿਹਤਰ ਵਿੱਦਿਅਕ ਮਾਹੌਲ ਅਤੇ ਹੋਰ ਸੁਧਾਰ ਦੇ ਨਾਲ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ | ਜਦ ਕਿ ਦੂਜੇ ਪਾਸੇ ਪੂਰੇ ਪੰਜਾਬ ਦੇ ਅੱਧੇ ਤੋਂ ਵੱਧ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪਿ੍ੰਸੀਪਲ ਹੀ ਨਹੀਂ ਹਨ | ਯੂਨੀਅਨ ਪ੍ਰਧਾਨ ਢਿੱਲੋਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਜਲਦ ਪਿ੍ੰਸੀਪਲ ਲਾਏ ਜਾਣ ਤਾਂ ਕਿ ਸਕੂਲਾਂ ਵਿਚ ਬਿਹਤਰ ਵਿੱਦਿਅਕ ਮਾਹੌਲ ਹੋ ਸਕੇ ਅਤੇ ਬੱਚਿਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਾ ਹੋਵੇ | ਯੂਨੀਅਨ ਦੀ ਲੇਡੀਜ਼ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ, ਯੂਨੀਅਨ ਆਗੂ ਹੇਮ ਲਤਾ ਅਤੇ ਰੇਖਾ ਬਹਿਲ, ਦਵਿੰਦਰ ਸਿੰਘ ਗੁਰੂ, ਜਸਪਾਲ ਸਿੰਘ, ਰਾਜਵੀਰ ਸਿੰਘ ਹੰਬੜਾਂ, ਗੁਰਜੇਪਾਲ ਸਿੰਘ, ਪ੍ਰਮੋਦ ਜੋਸ਼ੀ, ਅਮਰਜੀਤ ਸਿੰਘ ਸਲਾਹਕਾਰ, ਯੂਨੀਅਨ ਮੀਡੀਆ ਇੰਚਾਰਜ ਰਮਨਦੀਪ ਸਿੰਘ, ਵਿਨੀਤ ਅਰੋੜਾ ਅਤੇ ਪੈੱ੍ਰਸ ਸਕੱਤਰ ਅਲਬੇਲ ਸਿੰਘ ਪੁੜੈਣ, ਹਰਪ੍ਰੀਤ ਸਿੰਘ ਸਾਹਨੇਵਾਲ, ਮਨਦੀਪ ਸਿੰਘ ਸੇਖੋਂ, ਵਿਤ ਸਕੱਤਰ ਜਗਦੀਪ ਸਿੰਘ ਨੇ ਕਿਹਾ ਕਿ ਸਕੂਲਾਂ ਵਿਚ ਜਲਦ ਸਕੂਲ ਮੁਖੀ ਲਾਏ ਜਾਣ ਤਾਂ ਕਿ ਬਿਹਤਰ ਨਤੀਜੇ ਅਤੇ ਪੜ੍ਹਾਈ ਵਿਚ ਹੋਰ ਸੁਧਾਰ ਹੋ ਸਕੇ |
ਪਿਛਲੀ ਖ਼ਬਰ ਪੰਜਾਬੀ ਸਾਹਿਤ ਸਭਾ ਸਾਂਝੀ ਸੱਥ ਖੰਨਾ ਵਲੋਂ ਦੂਜਾ ਸਾਲਾਨਾ ਸਾਹਿੱਤਿਕ ਸਮਾਗਮ 29 ਮਾਰਚ ਨੂੰ ਅਗਲੀ ਖ਼ਬਰ ਰੱਤੋਵਾਲ 'ਚ ਬੈਲ ਗੱਡੀਆਂ ਦੀਆਂ ਦੌੜਾਂ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।