19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਵਿਚ ਨਵੇਂ ਸੈਸ਼ਨ ਦੀ ਸ਼ੁਰੂਆਤ ਦੌਰਾਨ ਰੰਗਾਰੰਗ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 27-03-2026
ਸਮਰਾਲਾ, 26 ਮਾਰਚ (ਕੁਲਵਿੰਦਰ ਸਿੰਘ)-ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਵਿਚ ਨਰਸਰੀ ਕਲਾਸ ਦੇ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ 'ਅਕਸਰ ਅਰੰਭ' ਸੈਰਾਮਨੀ ਦੇ ਟਾਈਟਲ ਅਧੀਨ ਕੀਤੀ ਗਈ | ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ. ਐੈੱਮ. ਰੈਵ. ਮਦਰ ਥੈਰਸ ਫਲਾਵਰ ਸ਼ਾਮਲ ਹੋਏ, ਇਸ ਤੋਂ ਬਿਨਾਂ ਸਿਸਟਰ ਐਨ. ਰੋਜ਼ (ਪਿ੍ੰਸੀਪਲ), ਸਿਸਟਰ ਵਲਾਰਲੈਟ, ਵਾਈਸ ਪਿ੍ੰਸੀਪਲ ਸਿਸਟਰ ਲੀਜੀਆ ਅਤੇ ਸਿਸਟਰ ਐਨ. ਮੈਥਿਊ ਵੀ ਸ਼ਾਮਲ ਸਨ | ਮਾਪਿਆਂ ਦੀ ਹਾਜ਼ਰੀ ਵਿਚ ਸਭ ਤੋਂ ਪਹਿਲਾਂ ਅਧਿਆਪਕਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਭਗਵਤ ਗੀਤਾ, ਸ਼੍ਰੀ ਕੁਰਾਨ ਸ਼ਰੀਫ਼ ਤੇ ਬਾਈਬਲ ਵਿਚੋਂ ਸਿੱਖਿਆ ਨਾਲ ਸੰਬੰਧਿਤ ਤੁਕਾਂ ਦਾ ਉਚਾਰਨ ਅਤੇ ਵਿਆਖਿਆ ਕੀਤੀ ਗਈ | ਵਿਦਿਆਰਥੀਆਂ ਵਲੋਂ ਮਾਪਿਆਂ ਦੇ ਸੁਆਗਤ ਲਈ ਰੰਗਾਰੰਗ ਪ੍ਰੋਗਰਾਮ ਨਾਚ-ਗਾਣੇ ਤੇ ਸਕਿੱਟ ਪੇਸ਼ ਕੀਤੇ ਗਏ | ਸਿਸਟਰ ਫਲਾਰਲੈੱਟ ਵਲੋਂ ਮਾਪਿਆਂ ਦਾ ਧੰਨਵਾਦ ਕੀਤਾ ਗਿਆ ਕਿ ਜਿੰਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਵਿਸ਼ਵਾਸ ਦੁਆਇਆ ਕਿ ਅਸੀਂ ਉਨ੍ਹਾਂ ਦੀਆਂ ਉਮੀਦਾਂ ਤੇ ਖਰੇ ਉੱਤਰਾਂਗੇ | ਮਾਪਿਆਂ ਤੇ ਨੰਨੇ-ਮੁੰਨੇ ਵਿਦਿਆਰਥੀਆਂ ਵਲੋਂ ਮੋਮਬਤੀਆਂ ਜਗਾਈਆਂ ਗਈਆਂ | ਨੰਨੇ-ਮੁੰਨੇ ਬੱਚੇ ਆਪਣੀ ਸਿੱਖਿਆ ਦੀ ਸ਼ੁਰੂਆਤ ਤੇ ਅਧਿਆਪਕਾਂ ਨੂੰ ਮਿਲ ਕੇ ਬਹੁਤ ਖ਼ੁਸ਼ ਹੋਏ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਲੱਖਾ ਪਾਇਲ ਟਕਸਾਲੀ ਕਾਂਗਰਸੀ ਆਗੂ ਸੂਬੇਦਾਰ ਅਮਰਜੀਤ ਸਿੰਘ ਦੇ ਘੁਡਾਣੀ ਕਲਾਂ ਘਰ ਪਹੰੁਚੇ, ਸਿਹਤ ਦਾ ਜ... ਅਗਲੀ ਖ਼ਬਰ ਪਾਇਲ 'ਚ ਸ੍ਰੀ ਰਾਮ ਮੰਦਰ ਵਿਖੇ ਰਾਮਨੌਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।