ਪਾਇਲ, 26 ਮਾਰਚ (ਰਜਿੰਦਰ ਸਿੰਘ, ਨਿਜ਼ਾਮਪੁਰ)- ਸਥਾਨਕ ਬੀਜਾ ਰੋਡ 'ਤੇ ਸਥਿਤ ਪ੍ਰਾਚੀਨ ਸ੍ਰੀ ਰਾਮ ਮੰਦਿਰ ਵਿਖੇ ਰਾਮਨੌਮੀ ਦਾ ਤਿਉਹਾਰ ਮੰਦਿਰ ਕਮੇਟੀ ਪ੍ਰਧਾਨ ਸ਼ਿਵ ਕੁਮਾਰ ਸੋਨੀ ਦੀ ਦੇਖ ਰੇਖ ਹੇਠ ਬੜੀ ਧੂਮਧਾਮ ਨਾਲ ਮਨਾਇਆ ਗਿਆ | ਉਨ੍ਹਾਂ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ 2 ਦਿਨਾਂ ਰਮਾਇਣ ਦੇ ਭੋਗ ਤੋਂ ਬਾਅਦ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਇਲਾਕੇ ਭਰ ਤੋਂ ਸੈਂਕੜਿਆਂ ਦੀ ਤਾਦਾਦ 'ਚ ਸੰਗਤ ਨੇ ਮੱਥਾ ਟੇਕ ਦੇ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਸਮਾਗਮ 'ਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ, ਭਾਜਪਾ ਕਿਸਾਨ ਸੈੱਲ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਨਗਰ ਕੌਂਸਲ ਪ੍ਰਧਾਨ ਮਲਕੀਤ ਸਿੰਘ ਗੋਗਾ, ਸਾਬਕਾ ਡਾਇਰੈਕਟਰ ਮਨਜੀਤ ਸਿੰਘ ਮੀਤਾ, ਦਵਿੰਦਰ ਕੁਮਾਰ ਖਾਰਾ, ਮਨਜੀਤ ਕੁਮਾਰ ਜੋਸ਼ੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ ਚੌਧਰੀ ਸਤੀਸ਼ ਕੁਮਾਰ ਸੋਨੀ, ਅਨਿਲ ਕੁਮਾਰ ਸੋਨੀ, ਤਰੁਨ ਕੁਮਾਰ ਸੋਨੀ, ਮਾਰਕੀਟ ਪ੍ਰਧਾਨ ਪੰਕਜ ਸਚਦੇਵਾ, ਰਾਜੇਸ਼ ਕੁਮਾਰ ਰਾਜੂ, ਸਾਧੂ ਰਾਮ ਸੋਨੀ, ਸਿਵ ਕੁਮਾਰ ਗੋੜ, ਲਾਡੀ ਸੋਨੀ, ਕੌਸਲਰ ਅਨੂ ਸੋਨੀ, ਅਖਿਲ ਦੂਬੇ, ਬਿੱਟੂ ਦੂਬੇ, ਸਚਿਨ ਸੋਨੀ, ਪੰਡਤ ਸਾਹੋਰ ਮੱਲ, ਰੁਪਿੰਦਰ ਸਿੰਘ ਬਿੰਦੂ, ਦਲਬਾਰਾ ਸਿੰਘ, ਪਵਨ ਸ਼ਾਹੀ, ਬੇਅੰਤ ਸਿੰਘ ਪੰਧੇਰ ਖੇੜੀ, ਮਨਪ੍ਰੀਤ ਸਿੰਘ ਬਿੱਲਾ, ਵਿਜੇ ਕੁਮਾਰ ਨੇਤਾ, ਸੰਜੀਵ ਜੋਸ਼ੀ, ਕਾਕਾ, ਬੂਟਾ ਸਿੰਘ ਆਦਿ ਹਾਜ਼ਰ ਸਨ |