ਖੰਨਾ, 26 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਵਿਖੇ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਪ੍ਰਧਾਨਗੀ ਦੀ ਚੋਣ ਹੋਈ | ਜਿਸ ਵਿੱਚ ਸਹਿਮਤੀ ਨਾਲ ਵਰਨ ਕੁਮਾਰ ਗੁਲਸ਼ਨ ਸਟੂਡੀਓ ਨੂੰ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਹਰਮਨਜੋਤ ਸਿੰਘ ਸੈਕਟਰੀ, ਜਸਵਿੰਦਰ ਸਿੰਘ ਕੈਸ਼ੀਅਰ, ਅਨੂਪ ਕੁਮਾਰ ਸੀਨੀਅਰ ਵਾਇਸ ਪ੍ਰਧਾਨ, ਜਸਪ੍ਰੀਤ ਸਿੰਘ ਜੱਸਾ ਵਾਇਸ ਪ੍ਰਧਾਨ, ਗੁਰਚਰਨ ਲਾਲ ਵਾਇਸ ਪ੍ਰਧਾਨ, ਰਮਨਦੀਪ ਸਿੰਘ ਜੁਆਇੰਟ ਸੈਕਟਰੀ, ਜਗਦੀਪ ਸਿੰਘ ਜੁਆਇੰਟ ਸੈਕਟਰੀ, ਪੀ. ਆਰ. ਓ. ਰਜਿੰਦਰ ਕੁਮਾਰ ਅਤੇ ਫੁੱਲ ਜਿੰਦਰ ਸਿੰਘ, ਰਾਜਵੀਰ ਸਿੰਘ, ਸਾਹਿਲ ਕੁਮਾਰ, ਸੰਜੀਵ ਕੁਮਾਰ, ਨਰਿੰਦਰ ਸਿੰਘ ਨੂੰ ਡੈਲੀਗੇਟ ਨਿਯੁਕਤ ਕੀਤਾ ਗਿਆ | ਇਸ ਵਿੱਚ ਖੰਨੇ ਦੇ ਸੀਨੀਅਰ ਫੋਟੋਗ੍ਰਾਫਰ ਮੰਗਤ ਸਿੰਘ, ਅਨਿਲ ਕੁਮਾਰ ਬੇਦੀ ਸਟੂਡੀਓ ਆਦਿ ਹਾਜ਼ਰ ਸਨ |