ਰਾੜਾ ਸਾਹਿਬ, 26 ਮਾਰਚ (ਪ੍ਰੀਤਮ ਸਿੰਘ ਮੁਕੰਦਪੁਰੀ)-ਅਕਾਲੀ ਦਲ ਵਾਰਸ ਪੰਜਾਬ ਦੇ ਇੰਚਾਰਜ ਵਿਧਾਨ ਸਭਾ ਹਲਕਾ ਪਾਇਲ ਭਾਈ ਸੰਦੀਪ ਸਿੰਘ ਰੁਪਾਲੋਂ ਨੇ ਗੱਲਬਾਤ ਦੌਰਾਨ ਕਿਹਾ ਕਿ ਲੋਕ ਪੰਜਾਬ ਦੇ ਲੋਕ ਕੁਰਸੀ ਨੂੰ ਜੋਕ ਵਾਂਗ ਚਿੰਬੜੀਆਂ ਰਵਾਇਤੀ ਪਾਰਟੀਆਂ ਤੋਂ ਅੱਕ ਗਏ ਹਨ ਅਤੇ ਉਨ੍ਹਾਂ ਦੀ ਨਿਰਾਸ਼ਾਜਨਕ ਕਾਰਗੁਜ਼ਾਰੀ ਨੂੰ ਲੈ ਕੇ ਚਿੰਤਾ ਅਤੇ ਚਿੰਤਨ ਦੇ ਆਲਮ ਵਿੱਚ ਹਨ | ਲੋਕ ਹੁਣ ਲੰਮੇ ਸਮੇਂ ਤੋਂ ਪੰਜਾਬ ਦੇ ਰਾਜਭਾਗ ਤੇ ਕਾਬਜ਼ ਪਾਰਟੀਆਂ ਦੀ ਅਸਲੀਅਤ ਤੋਂ ਭਲੀਭਾਂਤ ਜਾਣੂ ਹੋ ਗਏ ਹਨ | ਜਿਸ ਕਰਕੇ ਉਹ ਆਗਾਮੀ ਸੂਬਾਈ ਚੋਣਾਂ ਵਿੱਚ ਸੱਚ ਝੂਠ ਦਾ ਨਿਤਾਰਾ ਕਰਦਿਆਂ ਅਕਾਲੀ ਦਲ ਵਾਰਸ ਨੂੰ ਅੱਗੇ ਲਿਆਉਣ ਦਾ ਮਹਾਨ ਕਾਰਜ ਕਰਨਗੇ | ਕਿਉਂਕਿ ਜੇਕਰ ਬਾਣੀ ਅਤੇ ਬਾਣੇ ਦਾ ਸਤਿਕਾਰ ਕਾਇਮ ਰੱਖਣ, ਊੜਾ ਅਤੇ ਜੂੜਾ ਦੀ ਵਿਰਾਸਤ ਨੂੰ ਅੱਗੇ ਤੋਰਦਿਆਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਕੱਢਣ ਤਾਂ ਲੋਕ ਪੱਖੀ ਵਿਚਾਰਧਾਰਾ ਦਾ ਢੋਲ ਵਜਾਉਂਦੀਆਂ ਪਾਰਟੀਆਂ ਨੂੰ ਦਰਕਿਨਾਰ ਕਰਨਾ ਬਹੁਤ ਜ਼ਰੂਰੀ ਹੈ |