25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਸਿਵਲ ਹਸਪਤਾਲ ਸਮਰਾਲਾ ਵਿਖੇ ਵਰਲਡ ਟੀ. ਬੀ. ਡੇਅ ਮਨਾਇਆ

ਅਜੀਤ ਡੈਸਕ 26-03-2026
ਸਮਰਾਲਾ, 25 ਮਾਰਚ (ਕੁਲਵਿੰਦਰ ਸਿੰਘ)-ਸਿਵਲ ਹਸਪਤਾਲ ਸਮਰਾਲਾ ਵਿਖੇ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਹਸਪਤਾਲ ਸਮਰਾਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਾਰਿਕਾ ਦੀ ਅਗਵਾਈ ਹੇਠ ਵਰਲਡ ਟੀ. ਬੀ. ਡੇਅ ਮਨਾਇਆ ਗਿਆ | ਐੱਸ. ਐੱਮ. ਓ. ਡਾ. ਸਾਰਿਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਰਾਸ਼ਟਰੀ ਪੱਧਰ 'ਤੇ 100 ਦਿਨਾਂ ਦਾ ਤੀਬਰ ਟੀ. ਬੀ. ਖ਼ਾਤਮਾ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ | ਟੀ. ਬੀ. ਇੱਕ ਲਾਗ ਦੀ ਬਿਮਾਰੀ ਹੈ, ਜੋ ਮਨੁੱਖੀ ਸਰੀਰ ਤੇ ਹਮਲਾ ਕਰਨ ਵਾਲੇ ਮਾਈਕੋਬੈਕਟੀਰੀਅਮ ਟਿਊਬਰਸਕਲੋਸਿਸ ਕਾਰਨ ਹੁੰਦੀ ਹੈ | ਇਹ ਇੱਕ ਰੋਗੀ ਤੋਂ ਸਿਹਤਮੰਦ ਇਨਸਾਨ ਤੱਕ ਫੈਲਦੀ ਹੈ | ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਟੀ. ਬੀ. ਦੀ ਜਾਂਚ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ | ਟੀ. ਬੀ. ਇੱਕ ਇਲਾਜ ਯੋਗ ਬਿਮਾਰੀ ਹੈ, ਜਿਸ ਦੀ ਸਮੇਂ ਸਿਰ ਜਾਂਚ ਹੋਣ ਨਾਲ ਅਤੇ ਪੂਰੀ ਦਵਾਈ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਂਦਾ ਹੈ | ਜਨ ਭਾਗੀਦਾਰੀ ਨਾਲ ਦੇਸ਼ ਵਿਚੋਂ ਟੀ. ਬੀ. ਦਾ ਖ਼ਾਤਮਾ ਕੀਤਾ ਜਾ ਸਕਦਾ ਹੈ | ਅਮਨਦੀਪ ਕੌਰ ਐੱਸ. ਟੀ. ਐੱਸ. ਨੇ ਟੀ. ਬੀ. ਦੇ ਲੱਛਣਾਂ ਬਾਰੇ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ |
ਲੁਧਿਆਣਾ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਕਟਾਣੀ ਕਲਾਂ ਦੇ ਵਿਦਿਆਰਥੀਆਂ ਵਲੋਂ ਇਸ ਮੌਕੇ ਸਪੀਚ ਦਿੱਤੀ ਗਈ ਅਤੇ ਚਾਰਟ ਬਣਾਏ ਗਏ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਾਰਿਕਾ, ਡਾ. ਲਖਵਿੰਦਰ ਸਿੰਘ, ਡਾ. ਪ੍ਰਭਜੋਤ ਸਿੰਘ, ਡਾ. ਦਵਿੰਦਰ ਸਿੰਘ, ਡਾ. ਸੰਚਾਰੀ ਸਾਹਾ, ਨਰਸਿੰਗ ਸਿਸਟਰ ਦਿਲਜੀਤ ਕੌਰ, ਪ੍ਰਦੀਪ ਕੁਮਾਰ ਮ.ਪ.ਹ.ਵ, ਸਿਵਲ ਹਸਪਤਾਲ ਸਮਰਾਲਾ ਦਾ ਸਮੂਹ ਸਟਾਫ਼ ਅਤੇ ਨਰਸਿੰਗ ਕਾਲਜ ਕਟਾਣੀ ਕਲਾਂ ਦੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਲੋਂ ਸਟਾਰਟਅਪ ਦੀ ਯੋਜਨਾ ਕਿਵੇਂ ਬਣਾਈਏ: ਕਾਨੂੰਨੀ ਅਤੇ ਨੈਤਿਕ ਕਦਮ ਵਿਸ਼ੇ... ਅਗਲੀ ਖ਼ਬਰ ਪੰਜ ਪੀੜ੍ਹੀਆਂ ਤੋਂ ਲੰਗਰ ਪ੍ਰਥਾ ਨਿਭਾ ਰਹੇ ਗੋਗਨਾ ਪਰਿਵਾਰ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।