ਚੌਂਕੀਮਾਨ, 25 ਮਾਰਚ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਸਿੱਧਵਾਂ ਖੁਰਦ (ਲੁਧਿਆਣਾ) ਵਿਖੇ 'ਵਿਕਸਿਤ ਭਾਰਤ ਅਤੇ ਨਸ਼ਾ ਮੁਕਤ ਸਮਾਜ' ਵਿਸ਼ੇ 'ਤੇ ਸੱਤ ਦਿਨਾਂ ਵਿਸ਼ੇਸ਼ ਐੱਨ.ਐੱਸ.ਐੱਸ. ਕੈਂਪ ਦਾ ਆਯੋਜਨ ਪਿ੍ੰਸੀਪਲ ਡਾ: ਅਮਨਦੀਪ ਕੌਰ ਦੀ ਅਗਵਾਈ ਹੇਠ ਕੀਤਾ | ਇਸ ਦੌਰਾਨ ਸਵੇਰ ਦੇ ਯੋਗਾ ਸੈਸ਼ਨ ਅਤੇ ਸਵੇਰ ਦੀ ਸਭਾ ਦਾ ਆਯੋਜਨ ਕੀਤਾ ਗਿਆ | ਐੱਸ.ਜੀ.ਐੱਚ.ਜੀ.ਯੂ. ਹਰੀ ਟਰੱਸਟ ਸਿੱਧਵਾਂ ਖੁਰਦ (ਲੁਧਿਆਣਾ) ਦੇ ਮੈਂਬਰ ਹਰਮੇਲ ਸਿੰਘ ਸਿੱਧੂ ਨੇ ਸਮਾਪਤੀ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਐੱਨ. ਐੱਸ. ਐੱਸ. ਕੈਂਪ ਦੇ ਪ੍ਰੋਗਰਾਮ ਅਫ਼ਸਰ ਡਾ. ਅਜੇ ਕੁਮਾਰ ਨੇ ਸੱਤ ਦਿਨਾਂ ਐੱਨ.ਐੱਸ.ਐੱਸ ਕੈਂਪ ਵਿਚ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਜਿਵੇਂ ਕਿ 'ਵਿਕਸਿਤ ਭਾਰਤ' ਵਿਸ਼ੇ 'ਤੇ ਐਕਸਟੈਂਸ਼ਨ ਲੈਕਚਰ, ਸਵੱਛਤਾ ਮੁਹਿੰਮ, ਯੋਗਾ ਸੈਸ਼ਨ, ਰੁੱਖ ਲਗਾਉਣ ਦੀ ਮੁਹਿੰਮ, ਰੈਲੀ, ਇਤਿਹਾਸਕ ਸਥਾਨ ਦੀ ਯਾਤਰਾ, ਸੰਚਾਰ ਹੁਨਰ ਅਤੇ ਨਸ਼ਾ ਮੁਕਤ ਸਮਾਜ 'ਤੇ ਐਕਸਟੈਂਸ਼ਨ ਲੈਕਚਰ ਅਤੇ ਘੋਸ਼ਣਾ ਮੁਕਾਬਲਾ ਆਦਿ | ਬੀ.ਐੱਡ. ਦੂਜੇ ਸਾਲ ਦੀ ਵਿਦਿਆਰਥਣ ਸ਼੍ਰੀਮਤੀ ਸ਼ੁਭ ਨੂੰ ਸਰਵੋਤਮ ਵਲੰਟੀਅਰ ਵਜੋਂ ਸਨਮਾਨਿਤ ਕੀਤਾ ਗਿਆ | ਵੱਖ-ਵੱਖ ਕਮੇਟੀਆਂ ਦੇ ਇੰਚਾਰਜਾਂ ਨੂੰ ਇਨਾਮ ਵੀ ਦਿੱਤੇ ਗਏ | ਕੈਂਪ ਨੇ ਵਲੰਟੀਅਰਾਂ ਵਿਚ ਜ਼ਿੰਮੇਵਾਰੀ ਅਤੇ ਟੀਮ ਵਰਕ ਦੀ ਭਾਵਨਾ ਨੂੰ ਸਫ਼ਲਤਾਪੂਰਵਕ ਪੈਦਾ ਕੀਤਾ, ਜਿਸ ਨਾਲ ਭਾਈਚਾਰੇ 'ਤੇ ਸਥਾਈ ਪ੍ਰਭਾਵ ਪਿਆ |