ਲੁਧਿਆਣਾ, 25 ਮਾਰਚ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਫ਼ੈਕਟਰੀ ਵਿਚ ਸ਼ੱਕੀ ਹਾਲਾਤਾਂ ਵਿਚ ਹੋਈ ਮÏਤ ਦੇ ਮਾਮਲੇ ਵਿਚ ਫ਼ੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ¢ ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਬਲਿਸਟਰ ਮਹਾਨਤੋ ਦੀ ਪਤਨੀ ਊਸ਼ਾ ਦੇਵੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਫ਼ੈਕਟਰੀ ਮਾਲਕ ਸ਼ੁਰੂ ਸਪੈਸ਼ਲ ਆਇਲ ਡਿਜ਼ਾਇਨਿੰਗ ਫੇਸ ਸੱਤ ਖ਼ਿਲਾਫ਼ ਕੇਸ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਸ ਦੇ ਪਤੀ ਦੀ ਹਾਲਤ ਵਿਗੜ ਗਈ ਅਤੇ ਉਹ ਫ਼ੈਕਟਰੀ ਅੰਦਰ ਹੀ ਡਿਗ ਪਿਆ | ਤਿੰਨ ਘੰਟੇ ਉਹ ਉਥੇ ਹੀ ਪਿਆ ਰਿਹਾ, ਪਰ ਕਿਸੇ ਨੇ ਉਸ ਨੰੂ ਹਸਪਤਾਲ ਨਹੀਂ ਲਿਆਂਦਾ | ਜਦੋਂ ਉਸ ਨੰੂ ਬਾਅਦ ਵਿਚ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੰੂ ਮਿ੍ਤਕ ਕਰਾਰ ਦੇ ਦਿੱਤਾ | ਉਸ ਦੱਸਿਆ ਕਿ ਫ਼ੈਕਟਰੀ ਵਿਚ ਉਸ ਦੀ ਮÏਤ ਸੱਟ ਲੱਗਣ ਕਾਰਨ ਹੋਈ ਸੀ ਅਤੇ ਸੱਟ ਲੱਗਣ ਤੋਂ ਬਾਅਦ ਹੀ ਉਹ ਬੇਹੋਸ਼ੀ ਦੀ ਹਾਲਤ ਵਿਚ ਚਲਾ ਗਿਆ | ਉਸ ਦੋਸ਼ ਲਗਾਇਆ ਕਿ ਜੇਕਰ ਉਸ ਨੰੂ ਸਮੇਂ ਸਿਰ ਡਾਕਟਰੀ ਸਹਾਇਤਾ ਦਿੱਤੀ ਜਾਂਦੀ ਤਾਂ ਉਸਦੀ ਜਾਨ ਬਚਾਈ ਜਾ ਸਕਦੀ ਸੀ | ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ¢