26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਹਰਿੰਦਰਪਾਲ ਸਿੰਘ ਦੁਧਾਲ ਅਤੇ ਸਾਥੀਆਂ ਵਲੋਂ ਜਥੇ. ਬਾਬਾ ਜੋਗਾ ਸਿੰਘ, ਜਥੇ. ਬਾਬਾ ਜਗੀਰ ਸਿੰਘ ਨੂੰ ਸਤਿਕਾਰ ਭੇਟ

ਅਜੀਤ ਡੈਸਕ 26-03-2026
ਮਲੌਦ, 25 ਮਾਰਚ (ਸਹਾਰਨ ਮਾਜਰਾ)-ਤਰਨਾ ਦਲ ਮਿਸ਼ਨ ਸ਼ਹੀਦਾਂ ਦੇ ਮੁਖੀ ਜਥੇਦਾਰ ਬਾਬਾ ਜੋਗਾ ਸਿੰਘ, ਜਥੇਦਾਰ ਬਾਬਾ ਜਗੀਰ ਸਿੰਘ ਅਤੇ ਸਮੁੱਚੇ ਜਥੇ ਦਾ ਸੀਨੀਅਰ ਯੂਥ ਆਗੂ ਅਤੇ ਉੱਘੇ ਸੋਸ਼ਲ ਵਰਕਰ ਹਰਿੰਦਰਪਾਲ ਸਿੰਘ ਦੁਧਾਲ ਵਲੋਂ ਆਪਣੇ ਸਾਥੀਆਂ ਨਾਲ ਨਿੱਘਾ ਸਵਾਗਤ ਅਤੇ ਭਰਪੂਰ ਸਤਿਕਾਰ ਭੇਂਟ ਕੀਤਾ ਗਿਆ | ਇਸ ਮੌਕੇ ਹਰਿੰਦਰਪਾਲ ਸਿੰਘ ਦੁੱਧਾਲ ਨੇ ਦੱਸਿਆ ਕਿ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਸਾਡੀ ਕੌਮ ਦਾ ਅਨਮੋਲ ਸਰਮਾਇਆ ਹਨ | ਜਿਹੜੀਆਂ ਦਿਨ ਰਾਤ ਪੰਥ ਦੀ ਚੜ੍ਹਦੀ ਕਲਾ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਵਹੀਰਾਂ ਤੋਂ ਸਮਾਜ ਨੂੰ ਬਹੁਤ ਵੱਡੀ ਪ੍ਰੇਰਨਾ ਮਿਲਦੀ ਹੈ ਕਿ ਕਿਵੇਂ ਉਹ ਇਕਮੁੱਠਤਾ ਨਾਲ ਸਭ ਕੁੱਝ ਤਿਆਗ ਭਾਵਨਾ ਨਾਲ ਹਮੇਸ਼ਾ ਅੱਗੇ ਵਧਣ ਲਈ ਨਿਰੰਤਰ ਉੱਦਮ ਕਰਦੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਲਾਡਲੀਆਂ ਫ਼ੌਜਾਂ ਨੂੰ ਗੁਰੂ ਸਾਹਿਬ ਵਲੋਂ ਬਖਸ਼ਿਸ਼ ਕੀਤੀਆਂ ਗਈਆਂ ਰਸਦਾ, ਬੱਕਰਾ ਅਤੇ ਹੋਰ ਆਸਥਾ ਭਰਪੂਰ ਵਸਤਾਂ ਭੇਟ ਕੀਤੀਆਂ ਗਈਆਂ | ਜਿਨ੍ਹਾਂ ਦੀ ਬਾਬਾ ਜਥੇਦਾਰ ਜੋਗਾ ਸਿੰਘ ਅਤੇ ਸਮੂਹ ਸਿੰਘਾਂ ਵੱਲੋਂ ਸ਼ਲਾਘਾ ਕੀਤੀ ਗਈ | ਇਸ ਮੌਕੇ ਮਨਜੋਤ ਸਿੰਘ ਉਕਸੀ, ਬਾਬਾ ਜੱਸਾ ਸਿੰਘ ਮਾਲੋ ਦੌਦ, ਦਲਬੀਰ ਸਿੰਘ, ਬਲਬੀਰ ਸਿੰਘ ਨਵਾਂ ਪਿੰਡ, ਕੁਲਵਿੰਦਰ ਸਿੰਘ ਦੌਦ, ਮਾਸਟਰ ਸੁਪਿੰਦਰ ਸਿੰਘ ਚੋਮੋਂ ਆਦਿ ਹਾਜ਼ਰ ਸਨ ਅਤੇ ਇਨ੍ਹਾਂ ਸਾਰਿਆਂ ਵਲੋਂ ਜੱਥੇ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਫ਼ੈਕਟਰੀ 'ਚ ਸ਼ੱਕੀ ਹਾਲਾਤ ਵਿਚ ਹੋਈ ਮÏਤ ਦੇ ਮਾਮਲੇ ਵਿਚ ਮਾਲਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕਾਲਜ ਵਿਖੇ ਸਾਲਾਨਾ ਐਲੂਮਨੀ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।