26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

ਘਰੇਲੂ ਗੈਸ ਸਪਲਾਈ ਦੀ ਕੋਈ ਕਮੀ ਨਹੀਂ-ਫੂਡ ਸਪਲਾਈ ਅਧਿਕਾਰੀ ਬਲਰਾਜ ਸਿੰਘ

ਅਜੀਤ ਡੈਸਕ 26-03-2026
ਮਾਛੀਵਾੜਾ ਸਾਹਿਬ, 25 ਮਾਰਚ (ਮਨੋਜ ਕੁਮਾਰ)-ਗੈਸ ਏਜੰਸੀ 'ਤੇ ਦਿਨੋਂ ਦਿਨ ਵੱਧ ਰਹੀਆਂ ਲਾਈਨਾਂ ਲਗਾਤਾਰ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ | ਜਿੱਥੇ ਕੋਰੋਨਾ ਕਾਲ ਦੌਰਾਨ ਬੈਂਕਾਂ ਦੇ ਮੂਹਰੇ ਇਨ੍ਹਾਂ ਕਤਾਰਾਂ ਨੂੰ ਦੇਖਿਆ ਗਿਆ ਸੀ, ਠੀਕ ਉਸੇ ਤਰ੍ਹਾਂ ਦੀਆਂ ਲਾਈਨਾਂ ਅੱਜ ਜੰਗ ਦੇ ਇਸ ਸੰਵੇਦਨਸ਼ੀਲ ਮਾਹੌਲ ਵਿਚ ਗੈਸ ਏਜੰਸੀਆਂ ਸਾਹਮਣੇ ਨਜ਼ਰ ਆ ਰਹੀਆਂ ਹਨ | ਸਭ ਤੋਂ ਜ਼ਿਆਦਾ ਤਰਸਯੋਗ ਮਾਹੌਲ ਸਤਵੰਤ ਗੈਸ ਏਜੰਸੀ ਦੇ ਸਾਹਮਣੇ ਦੇਖਣ ਨੂੰ ਮਿਲਦਾ ਹੈ, ਜਿੱਥੇ ਸਵੇਰ ਤੜਕਸਾਰ ਤੋਂ ਹੀ ਲੋਕ ਲਾਈਨਾਂ ਵਿਚ ਡਟ ਜਾਂਦੇ ਹਨ | ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਗੈਸ ਦੇ ਸਟਾਕ ਭਰਪੂਰ ਹਨ | ਪਰ ਇਸ ਸਥਿਤੀ 'ਤੇ ਸਾਫ਼ ਤੇ ਸਪਸ਼ਟ ਗੱਲਬਾਤ ਦੌਰਾਨ ਜ਼ਿਲੇ੍ਹ ਦੇ ਸਹਾਇਕ ਫੂਡ ਸਪਲਾਈ ਅਧਿਕਾਰੀ ਬਲਰਾਜ ਸਿੰਘ ਨਾਲ ਨੇ ਦੱਸਿਆ ਕਿ ਮਾਛੀਵਾੜਾ ਖੇਤਰ ਜਿੱਥੇ ਉਨ੍ਹਾਂ ਦੇ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਪੂਰੀ ਨਜ਼ਰ ਰੱਖ ਰਹੇ ਹਨ | ਤੇ ਸਤਵੰਤ ਗੈਸ ਏਜੰਸੀ ਦੀ ਬੁਕਿੰਗ 45 ਦਿਨਾਂ ਦੀ ਨਿਰਧਾਰਿਤ ਹੈ | ਜਦੋਂ ਕਿ ਬਾਕੀ ਦੀ 25 ਦਿਨ, ਇਸ ਕਰ ਕੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਜਲਦ ਹੀ ਇਸ ਦਾ ਸਮਾਧਾਨ ਹੋ ਜਾਵੇਗਾ ਤੇ ਸਤਵੰਤ ਗੈਸ ਦੀ ਬੁਕਿੰਗ ਵੀ 25 ਦਿਨ ਹੋ ਸਕਦੀ ਹੈ | ਇਸ ਤੋਂ ਇਲਾਵਾ ਪੂਰੇ ਜ਼ਿਲੇ੍ਹ ਵਿਚ ਗੈਸ ਸਿਲੰਡਰਾਂ ਦੀ ਬੇਮਤਲਬ ਦੀ ਸਟੋਰੇਜ ਸੰਬੰਧੀ ਵਿਸ਼ੇਸ਼ ਜਾਂਚ ਮੁਹਿੰਮ ਚੱਲ ਰਹੀ ਹੈ | ਜੋ ਕੋਈ ਵੀ ਵਿਅਕਤੀ ਫ਼ਾਲਤੂ ਸਟੋਰੇਜ ਕਰਦਾ ਨਜ਼ਰ ਆਇਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਡਰ ਦੇ ਮਾਹੌਲ ਵਿਚ ਹਨ ਵੱਡੇ ਸਾਲਾਨਾ ਧਾਰਮਿਕ ਸਮਾਰੋਹ ਦੇ ਪ੍ਰਬੰਧਕ ਪੁਲਿਸ ਸੁਰੱਖਿਆ ਦੀ ਘਾਟ ਕਾਰਨ ਹੁੰਦੀਆਂ ਹਨ ਵੱਡੀਆ... ਅਗਲੀ ਖ਼ਬਰ ਪਿੰਡ ਘਲੋਟੀ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ਮੇਲਾ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।