02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

60 ਸਾਲ ਤੋਂ ਉੱਪਰ ਦੀ ਪੰਜਾਬੀ ਜੋੜੀ ਨੇ ਮੈਰਾਥਨ ਦੌੜ ਕੇ ਪੰਜਾਬ ਅਤੇ ਪਿੰਡ ਰੋੜੀਆਂ ਦਾ ਨਾਂਅ ਕੀਤਾ ਰੌਸ਼ਨ

ਅਜੀਤ ਡੈਸਕ 25-01-2026
ਮਲੌਦ, 24 ਜਨਵਰੀ (ਸਹਾਰਨ ਮਾਜਰਾ)- ਪਿੰਡ ਰੋੜੀਆਂ ਜ਼ਿਲ੍ਹਾ ਲੁਧਿਆਣਾ ਦੀ ਜੋੜੀ ਸਰਬਜੀਤ ਕੌਰ (60 ਸਾਲ) ਰਿਟਾਇਰਡ ਫਿਜ਼ੀਕਲ ਟੀਚਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਮੋਹਿੰਦਰ ਸਿੰਘ ਸੇਵਾਮੁਕਤ ਸੂਬੇਦਾਰ ਮੇਜਰ (70 ਸਾਲ) ਨੇ ਖੇਡਾਂ ਦੇ ਖੇਤਰ ਵਿਚ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ | ਇਸ ਜੋੜੀ ਨੇ 18 ਜਨਵਰੀ 2026 ਨੂੰ ਵਿਸ਼ਵ ਪ੍ਰਸਿੱਧ ਟਾਟਾ ਮੁੰਬਈ ਮੈਰਾਥਨ ਵਿਚ 42.195 ਕਿੱਲੋਮੀਟਰ ਦੀ ਮੈਰਾਥਨ ਦੌੜ ਪੂਰੀ ਕਰਕੇ ਨਾ ਸਿਰਫ਼ ਮੁਕੰਮਲ ਕੀਤੀ, ਸਗੋਂ ਪੰਜਾਬ ਤੇ ਆਪਣੇ ਨਗਰ ਪਿੰਡ ਰੋੜੀਆਂ ਦਾ ਨਾਮ ਦੇਸ਼-ਵਿਦੇਸ਼ ਵਿੱਚ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਇਹ ਪੰਜਾਬ ਦੀ 60 ਸਾਲ ਤੋਂ ਉੱਪਰ ਦੀ ਪਹਿਲੀ ਜੋੜੀ ਹੈ, ਜਿਸ ਨੇ ਦੋ ਵਾਰ ਟਾਟਾ ਮੁੰਬਈ ਮੈਰਾਥਨ ਲਈ ਕਵਾਲੀਫਾਈ ਕਰਕੇ ਦੌੜ ਪੂਰੀ ਕੀਤੀ ਹੈ | ਇਨ੍ਹਾਂ ਦੋਵਾਂ ਪਤੀ ਪਤਨੀ ਵਲੋਂ ਸਾਲ 2025 ਦੌਰਾਨ ਵੀ ਦੇਸ਼ ਭਰ ਵਿੱਚ ਕਈ ਵੱਡੀਆਂ ਮੈਰਾਥਨਾਂ ਵਿੱਚ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਦੌੜਾਕ ਮੋਹਿੰਦਰ ਸਿੰਘ ਨੇ ਦੱਸਿਆ ਕਿ ਸਾਲ 2025-26 ਦੌਰਾਨ ਟਾਟਾ ਵਲੋਂ 4 ਸੰਸਾਰ ਪ੍ਰਸਿੱਧ ਮੈਰਾਥਨਾਂ ਦੌੜਾਂ ਕਰਵਾਈਆਂ ਗਈਆਂ | ਇਸ ਤਹਿਤ 10 ਕਿੱਲੋਮੀਟਰ ਬੈਂਗਲੁਰੂ, 21 ਕਿੱਲੋਮੀਟਰ ਦਿੱਲੀ, 25 ਕਿੱਲੋਮੀਟਰ ਕੋਲਕਾਤਾ ਅਤੇ 42.195 ਕਿੱਲੋਮੀਟਰ ਮੁੰਬਈ-ਵਿੱਚ ਸਫਲਤਾਪੂਰਵਕ ਸਥਾਨ ਪ੍ਰਾਪਤ ਕਰਕੇ ਜੋੜੀ ਨੇ ਅੰਤਰਰਾਸ਼ਟਰੀ ਐਥਲੀਟ ਬਣਨ ਦਾ ਮਾਣ ਹਾਸਲ ਕੀਤਾ | ਦੌੜਾਕ ਮੋਹਿੰਦਰ ਸਿੰਘ ਅਤੇ ਸਰਬਜੀਤ ਕੌਰ ਦੀ ਇਸ ਵਿਲੱਖਣ ਪ੍ਰਾਪਤੀ ਨਾਲ ਪਿੰਡ ਰੋੜੀਆਂ ਮਲੌਦ, ਜ਼ਿਲ੍ਹਾ ਲੁਧਿਆਣਾ ਸਮੇਤ ਪੂਰੇ ਇਲਾਕੇ ਵਿੱਚ ਖ਼ੁਸ਼ੀ ਅਤੇ ਮਾਣ ਦੀ ਲਹਿਰ ਦੌੜ ਗਈ ਹੈ |
ਪਿਛਲੀ ਖ਼ਬਰ ਪੈਰਾਗੌਨ ਸਕੂਲ ਨੰਗਲ ਵਿਖੇ ਬਸੰਤ ਰੁੱਤ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਅਗਲੀ ਖ਼ਬਰ ਖ਼ੂਨੀ ਚਾਈਨਾ ਡੋਰ ਨਾਲ ਪਤੰਗਬਾਜ਼ੀ ਕਰਨ ਤੇ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇ - ਗਿੱਲ ਬੇਰਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।