02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੈਰਾਗੌਨ ਸਕੂਲ ਨੰਗਲ ਵਿਖੇ ਬਸੰਤ ਰੁੱਤ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਅਜੀਤ ਡੈਸਕ 25-01-2026
ਡੇਹਲੋਂ, 24 ਜਨਵਰੀ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਵਿਖੇ ਬਸੰਤ ਪੰਚਮੀ ਦੇ ਤਿਉਹਾਰ ਮਨਾਉਂਦਿਆਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਫੁੱਲਾਂ ਦੀ ਵਰਖਾ ਨਾਲ ਕੀਰਤਨ ਕਰਦਿਆਂ ਸਕੂਲ ਦੇ ਅੰਦਰ ਬਿਰਾਜਮਾਨ ਕੀਤਾ ਗਿਆ | ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜੂਰੀ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਅਤੇ ਸਕੂਲ ਦੇ ਵਿਦਿਆਰਥੀਆਂ ਵਲੋਂ ਬਹੁਤ ਹੀ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਸਮੇਂ 'ਸਭ 'ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ', 'ਸੰਤਾਂ ਕੇ ਕਾਰਜ ਆਪ ਖਲੋਆ', 'ਲੱਖ ਖ਼ੁਸ਼ੀਆਂ ਪਾਤਸ਼ਾਹੀਆਂ' ਸ਼ਬਦਾਂ ਦਾ ਗਾਇਨ ਜਸ਼ਨਦੀਪ ਸਿੰਘ, ਪੰਥਪ੍ਰੀਤ ਸਿੰਘ, ਪਾਰਸ ਸਿੰਘ, ਹਰਨੂਰ ਕੌਰ, ਵਿਦਿਆਰਥੀਆਂ ਵਲੋਂ ਕੀਤਾ ਗਿਆ | ਕੀਰਤਨ ਅਤੇ ਅਰਦਾਸ ਬਾਅਦ ਕੜਾਹ ਪ੍ਰਸ਼ਾਦ ਵਰਤਾਇਆ ਗਿਆ ਅਤੇ ਨਾਲ ਹੀ ਬਸੰਤ ਰੁੱਤ ਦਾ ਖ਼ਾਸ ਪਕਵਾਨ ਪੀਲੇ ਰੰਗ ਦੇ ਚਾਵਲ ਵਰਤਾਏ ਗਏ | ਸਕੂਲ ਦਾ ਮਾਹੌਲ ਕੇਸਰੀ ਰੰਗ ਵਿਚ ਰੰਗਿਆ ਹੋਇਆ ਸੀ, ਸਾਰੇ ਹੀ ਵਿਦਿਆਰਥੀਆਂ ਦੇ ਕੇਸਰੀ ਰੰਗ ਦੇ ਪਹਿਰਾਵੇ ਨੇ ਬਸੰਤ ਦੀ ਰੁੱਤ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ | ਇਸ ਸਮੇਂ ਸਕੂਲ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ, ਚੇਅਰਪਰਸਨ ਸੁਮਨ ਸੋਫਤ, ਪਿ੍ੰਸੀਪਲ ਮਨਜੀਤ ਕੌਰ ਸਿੰਧੂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਿਆਂ ਸਕੂਲ ਦੀ ਚੜ੍ਹਦੀਕਲਾ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਅਰਦਾਸ ਕੀਤੀ |
ਪਿਛਲੀ ਖ਼ਬਰ ਜ਼ਿਲ੍ਹਾ ਬਣਾਉਣ ਦਾ ਅੰਦੋਲਨ 20ਵੇਂ ਦਿਨ 'ਚ ਦਾਖ਼ਲ-ਖੰਨਾ ਦੇ ਹੱਕਾਂ ਲਈ ਭੁੱਖ ਹੜਤਾਲ ਅਟੱਲ, ਸਰਕਾਰ ਖ਼ਾਮੋਸ਼ ਅਗਲੀ ਖ਼ਬਰ 60 ਸਾਲ ਤੋਂ ਉੱਪਰ ਦੀ ਪੰਜਾਬੀ ਜੋੜੀ ਨੇ ਮੈਰਾਥਨ ਦੌੜ ਕੇ ਪੰਜਾਬ ਅਤੇ ਪਿੰਡ ਰੋੜੀਆਂ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।