02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਕਾਂਗਰਸ ਧਰਮ ਨਿਰਪੱਖ ਸੋਚ ਵਾਲੀ ਪਾਰਟੀ-ਲੱਕੀ/ਮਿੰਟੂ/ਮੱਕੜ

ਅਜੀਤ ਡੈਸਕ 25-01-2026
ਮਾਛੀਵਾੜਾ ਸਾਹਿਬ, 24 ਜਨਵਰੀ (ਰਾਜਦੀਪ ਸਿੰਘ ਅਲਬੇਲਾ)-ਕਾਂਗਰਸ ਇੱਕ ਧਰਮ ਨਿਰਪੱਖ ਸੋਚ ਵਾਲੀ ਪਾਰਟੀ ਹੈ ਪਰ ਕੁੱਝ ਸੀਨੀਅਰ ਆਗੂ ਇਸ ਨੂੰ ਜਾਤਾਂ ਪਾਤਾਂ ਵਿਚ ਨਾ ਵੰਡਣ ਜਿਸ ਨਾਲ ਪਾਰਟੀ ਦੇ ਅਕਸ ਖ਼ਰਾਬ ਹੋਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਨਰਿੰਦਰਪਾਲ ਲੱਕੀ, ਹਲਕਾ ਬੱਸੀ ਪਠਾਣਾਂ ਤੋਂ ਕੋਆਰਡੀਨੇਟਰ ਕਸਤੂਰੀ ਲਾਲ ਮਿੰਟੂ ਅਤੇ ਜ਼ਿਲ੍ਹਾ ਉਪ ਪ੍ਰਧਾਨ ਜੇ. ਪੀ. ਸਿੰਘ ਮੱਕੜ ਨੇ ਕਿਹਾ ਇੱਕ ਸਾਲ ਬਾਅਦ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਅਤੇ ਲੋਕ ਕਾਂਗਰਸ ਪਾਰਟੀ ਦੇ ਹੱਕ ਵਿਚ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ ਪਰ ਅੱਜ ਜ਼ਰੂਰਤ ਹੈ ਕਿ ਸੂਬੇ ਦੀ ਸੀਨੀਅਰ ਹਾਈਕਮਾਂਡ ਨੂੰ ਇੱਕਜੁੱਟ ਹੋ ਕੇ ਵਰਕਰਾਂ ਨੂੰ ਲਾਮਬੰਦ ਕਰਨ ਤਾਂ ਜੋ ਇਹ ਚੋਣਾਂ ਜਿੱਤੀਆਂ ਜਾ ਸਕਣ | ਲੱਕੀ, ਮਿੰਟੂ ਤੇ ਮੱਕੜ ਨੇ ਕਿਹਾ ਕਿ ਪਾਰਟੀ ਵਿਚ ਜਾਤ-ਪਾਤ ਤੇ ਧਰਮ ਦੇ ਨਾਮ 'ਤੇ ਅਹੁਦੇ ਨਹੀਂ ਮਿਲਦੇ ਪਰ ਜੋ ਯੋਗ ਤੇ ਲੋਕਾਂ ਵਿਚ ਹਰਮਨ ਪਿਆਰਾ ਹੁੰਦਾ ਹੈ ਉਸ ਆਗੂ ਨੂੰ ਹੀ ਪਾਰਟੀ ਅੱਗੇ ਲਿਆਉਂਦੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਧਰਮ ਤੇ ਜਾਤ-ਪਾਤ ਦੇ ਨਾਮ 'ਤੇ ਸਿਆਸਤ ਨਹੀਂ ਕੀਤੀ |
ਪਿਛਲੀ ਖ਼ਬਰ ਵਿਕਟੋਰੀਆ ਪਬਲਿਕ ਸਕੂਲ ਲਹਿਰਾ ਵਿਖੇ ਬਸੰਤ ਪੰਚਮੀ ਧੂਮਧਾਮ ਨਾਲ ਮਨਾਈ ਅਗਲੀ ਖ਼ਬਰ ਪਿੰਡ ਘੁਡਾਣੀ ਕਲਾਂ ਵਿਖੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।