26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਮਾਸਟਰ ਅਮਰਜੀਤ ਸਿੰਘ ਸਵੈਚ ਲਲੌੜੀ ਕਲਾਂ ਨੂੰ ਸ਼ਰਧਾਂਜਲੀ ਭੇਟ

ਅਜੀਤ ਡੈਸਕ 21-01-2026
ਖੰਨਾ, 20 ਜਨਵਰੀ (ਹਰਜਿੰਦਰ ਸਿੰਘ ਲਾਲ)- ਉੱਘੇ ਸਮਾਜ ਸੇਵਕ ਤੇ ਰਿਟਾਇਰਡ ਮਾਸਟਰ ਅਮਰਜੀਤ ਸਿੰਘ ਸਵੈਚ ਆਪਣੇ ਸਵਾਸਾਂ ਦੀ ਪੂੰਜੀ ਭੋਗ ਦੇ ਹੋਏ ਗੁਰ ਚਰਨੀ ਜਾ ਬਿਰਾਜੇ ਸਨ | ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਕਰਵਾਏ ਗਏ ਸਹਿਜ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਾਰੋਹ ਮੌਕੇ ਸੈਂਕੜੇ ਲੋਕਾਂ ਨੇ ਸ਼ਰਧਾਂਜਲੀ ਭੇਟ ਕੀਤੀ | ਗੁਰਦੁਆਰਾ ਸਾਹਿਬ ਵਿਖੇ ਹਜ਼ੂਰੀ ਰਾਗੀ ਜਥਾ ਭਾਈ ਜਗਰੂਪ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਅੰਤਿਮ ਅਰਦਾਸ ਮੁੱਖ ਗ੍ਰੰਥੀ ਗਿਆਨੀ ਸਤਨਾਮ ਸਿੰਘ ਵਲੋਂ ਕੀਤੀ ਗਈ | ਸ਼ਰਧਾਂਜਲੀ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਹਲਕਾ ਸਮਰਾਲਾ ਦੇ ਮੁੱਖ ਸੇਵਾਦਾਰ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਕਾਂਗਰਸ ਪਾਰਟੀ ਵੱਲੋਂ ਹਲਕਾ ਸਮਰਾਲਾ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਰਾਜ ਸਭਾ ਮੈਂਬਰ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਸ਼ੋਕ ਸੰਦੇਸ਼, ਬਾਬਾ ਸਤਨਾਮ ਸਿੰਘ ਸਿੱਧ ਸਰ ਭਿੱਖੀ ਰਾੜਾ ਸਾਹਿਬ ਵਾਲੇ, ਸਤਨਾਮ ਸਿੰਘ ਭੈਰੋਪੁਰ ਪੀਏ ਵੀਰ ਦਵਿੰਦਰ ਸਿੰਘ, ਗਿਆਨੀ ਮਹਿੰਦਰ ਸਿੰਘ ਭੰਗਲਾ ਅਜਮੇਰ ਸਿੰਘ ਪੂਰਬਾ, ਕਿਸਾਨ ਮਜ਼ਦੂਰ ਸੰਘਰਸ਼ ਦੁਨੀਆਂ ਯੂਨੀਅਨ ਦੇ ਪ੍ਰਧਾਨ ਰਜਿੰਦਰ ਸਿੰਘ ਬੈਨੀਪਾਲ ਗਾਇਕ ਬਲਵੀਰ ਰਾਏ, ਬਿੱਟੂ ਖੰਨੇ ਵਾਲਾ ਤੋਂ ਇਲਾਵਾ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਵੱਡੀ ਗਿਣਤੀ ਵਿੱਚ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ, ਸਿੱਖਿਆ ਸ਼ਾਸਤਰੀ, ਰਾਜਨੀਤਿਕ ਪਾਰਟੀਆਂ ਦੇ ਆਗੂ, ਧਾਰਮਿਕ ਆਗੂ ਅਤੇ ਸਮਾਜਿਕ ਆਗੂ, ਕਿਸਾਨ ਆਗੂ ਅਤੇ ਪੰਜਾਬ ਭਰ ਵਿਚੋਂ ਬੈਲ ਦੌੜਾਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਸਨ | ਮਾਸਟਰ ਅਮਰਜੀਤ ਸਿੰਘ ਸਵੈਚ ਦੇ ਵੱਡੇ ਪੁੱਤਰ ਨਿਰਮਲ ਸਿੰਘ ਸਵੈਚ ਵੱਲੋਂ ਮਾਸਟਰ ਜੀ ਦੀ ਜੀਵਨ ਝਾਤ ਸਾਂਝੀ ਕੀਤੀ ਗਈ | ਇਸ ਸ਼ਰਧਾਂਜਲੀ ਸਮਾਗਮ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਉਨ੍ਹਾਂ ਦੇ ਸਪੁੱਤਰ ਦਲਜੀਤ ਸਿੰਘ ਸਵੈਚ ਵਲੋਂ ਭਰੇ ਮਨ ਨਾਲ ਕੀਤਾ ਗਿਆ |
ਪਿਛਲੀ ਖ਼ਬਰ ਸੰਘਣੀ ਧੁੰਦ ਕਾਰਨ ਬੇਕਾਬੂ ਕਾਰ ਪੁਲੀ ਨਾਲ ਵੱਜਣ 'ਤੇ ਪਲਾਂ ਵਿਚ ਸੜ ਕੇ ਸਵਾਹ ਅਗਲੀ ਖ਼ਬਰ ਹਲਕਾ ਵਿਧਾਇਕ ਗਿਆਸਪੁਰਾ ਵਲੋਂ ਇਲਾਕੇ ਦੇ ਪਿੰਡ ਰਾੜਾ ਵਿਖੇ ਆਪ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।