17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

‘ਸੂਰਿਆ ਚੱਕਰ’ ਵਿਜੇਤਾ ਸੁਖਮੰਦਰ ਸਿੰਘ ਸਿੱਧੂ ਨਮਿਤ ਸ਼ਰਧਾਂਜਲੀ ਸਮਾਗਮ

ਲਹਿਰਾ ਮੁਹੱਬਤ, 16 ਅਕਤੂਬਰ (ਚਰਨਜੀਤ ਸਿੰਘ)- ਪਿੰਡ ਲਹਿਰਾ ਮੁਹੱਬਤ ਦੇ ਜੰਮਪਲ ਤੇ ‘ਸੂਰਿਆ ਚੱਕਰ’ ਵਿਜੇਤਾ ਵਿੰਗ ਕਮਾਂਡਰ ਸੁਖਮੰਦਰ ਸਿੰਘ ਸਿੱਧੂ (82) ਪੁੱਤਰ ਸਵ. ਮੁਖ਼ਤਿਆਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਘਰ ਲਹਿਰਾ ਮੁਹੱਬਤ ਵਿਖੇ ਹੋਇਆ।

ਅਜੀਤ ਡੈਸਕ 17-10-2026
ਲਹਿਰਾ ਮੁਹੱਬਤ, 16 ਅਕਤੂਬਰ (ਚਰਨਜੀਤ ਸਿੰਘ)- ਪਿੰਡ ਲਹਿਰਾ ਮੁਹੱਬਤ ਦੇ ਜੰਮਪਲ ਤੇ ‘ਸੂਰਿਆ ਚੱਕਰ’ ਵਿਜੇਤਾ ਵਿੰਗ ਕਮਾਂਡਰ ਸੁਖਮੰਦਰ ਸਿੰਘ ਸਿੱਧੂ (82) ਪੁੱਤਰ ਸਵ. ਮੁਖ਼ਤਿਆਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਘਰ ਲਹਿਰਾ ਮੁਹੱਬਤ ਵਿਖੇ ਹੋਇਆ। ਇਸ ਸ਼ਰਧਾਂਜਲੀ ਸਮਾਗਮ ਦੌਰਾਨ ਸਹਿਜ ਪਾਠ ਦੇ ਭੋਗ ’ਤੇ ਸਮਾਜਿਕ, ਧਾਰਮਿਕ ਤੇ ਸਿਆਸੀ ਹਸਤੀਆਂ ਦੇ ਨਾਲ ਬਾਬਾ ਭਾਈ ਜੀ ਸਾਹਿਬ ਸਮਾਜ ਭਲਾਈ ਕਲੱਬ ਦੇ ਸਾਬਕਾ ਪ੍ਰਧਾਨ ਜਗਜੀਤ ਸਿੰਘ ਨੇ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਨੇ ਵਿਸ਼ੇਸ਼ ਹਾਜ਼ਰੀ ਲਗਵਾਈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਸਿੱਧੂ ਦੀ ਯਾਦ ਵਿਚ ਕੋਈ ਯਾਦਗਾਰ ਸਥਾਪਿਤ ਕਰਨ ’ਤੇ ਵੀ ਚਰਚਾ ਹੋਈ ਤੇ ਜਥੇਦਾਰ ਸੁਖਪਾਲ ਸਿੰਘ ਸੁੱਖੀ ਨੇ ਭਰੋਸਾ ਦਿੱਤਾ ਕਿ ਇਸ ਸੰਬੰਧੀ ਜਲਦ ਹੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਉਹ ਸੇਵਾ ਮੁਕਤੀ ਉਪਰੰਤ ਪਰਿਵਾਰ ਸਮੇਤ ਜੋਧਪੁਰ (ਰਾਜਸਥਾਨ) ਵਿਖੇ ਰਹਿ ਰਹੇ ਸਨ ਤੇ ਬੀਤੇ ਦਿਨੀ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਸਮਾਗਮ ਦੌਰਾਨ ਸਪੁੱਤਰ ਹਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਡਿਊਟੀ ਕਾਰਨ ਪਿਤਾ ਸੁਖਮੰਦਰ ਸਿੰਘ ਪਿੰਡ ਤੋਂ ਦੂਰ ਰਹੇ ਪਰ ਉਨ੍ਹਾਂ ਦਾ ਪਿੰਡ ਨਾਲ ਬੜਾ ਸਨੇਹ ਸੀ। ਉਨ੍ਹਾਂ ਮਿਹਨਤ ਤੇ ਜਜ਼ਬੇ ਨਾਲ ‘ਸੂਰਿਆ ਚੱਕਰ’ ਨਾਲ ਵਾਯੂ ਸੈਨਾ ਮੈਡਲ ਵੀ ਹਾਸਲ ਕੀਤਾ। ਲਹਿਰਾ ਮੁਹੱਬਤ ਵਿਖੇ ਹੀ ਰਹਿ ਰਹੇ ਭਤੀਜੇ ਗੁਰਜੀਤ ਸਿੰਘ ਤੇ ਪੋਤਰੇ ਬਲਰਾਜ ਸਿੰਘ ਨੇ ਦੱਸਿਆ ਕਿ ਸੁਖਮੰਦਰ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਸਨ।
ਪਿਛਲੀ ਖ਼ਬਰ - ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲਾ- ਚੌਥੇ ਦਿਨ ਵੀ ਜਾਰੀ ਰਿਹਾ ਧਰਨਾ --ਬਲਵਿੰਦਰ ਸਿੰਘ ਧਾਲੀਵਾਲ/ਗੁਰਚੇਤ ਸਿੰਘ ਫੱਤ... ਅਗਲੀ ਖ਼ਬਰ ਹਲਕਾ ਵਿਧਾਇਕ ਨੇ ਗੋਨਿਆਣਾ ਬਲਾਕ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।