24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਮੀਰਾਬਾਈ ਚਾਨੂ ਨੇ ਚਾਂਦੀ ਤਗਮਾ ਜਿੱਤਿਆ

ਨਾਗੋਆ, 23 ਸਤੰਬਰ (ਏਜੰਸੀ)-ਭਾਰਤ ਨੂੰ ਏਸ਼ਿਆਈ ਖੇਡਾਂ ’ਚ 28 ਸਾਲ ਬਾਅਦ ਭਾਰਤੋਲਕ ਮੁਕਾਬਲੇ ’ਚ ਤਗਮਾ ਮਿਲਿਆ ਹੈ। ਇਹ ਤਗਮਾ ਮੀਰਾਬਾਈ ਚਾਨੂ ਨੇ ਦਿਵਾਇਆ। 1998 ’ਚ ਕਰਨਮ ਮੱਲੇਸ਼ਵਰੀ ਨੇ ਚਾਂਦੀ ਜਿੱਤਿਆ ਸੀ। ਇਸ ਦੇ ਇਲਾਵਾ ਰੋਸ਼ੀਬਿਨਾ ਦੇਵੀ ...

ਅਜੀਤ ਡੈਸਕ 24-09-2026

ਨਾਗੋਆ, 23 ਸਤੰਬਰ (ਏਜੰਸੀ)-ਭਾਰਤ ਨੂੰ ਏਸ਼ਿਆਈ ਖੇਡਾਂ ’ਚ 28 ਸਾਲ ਬਾਅਦ ਭਾਰਤੋਲਕ ਮੁਕਾਬਲੇ ’ਚ ਤਗਮਾ ਮਿਲਿਆ ਹੈ। ਇਹ ਤਗਮਾ ਮੀਰਾਬਾਈ ਚਾਨੂ ਨੇ ਦਿਵਾਇਆ। 1998 ’ਚ ਕਰਨਮ ਮੱਲੇਸ਼ਵਰੀ ਨੇ ਚਾਂਦੀ ਜਿੱਤਿਆ ਸੀ। ਇਸ ਦੇ ਇਲਾਵਾ ਰੋਸ਼ੀਬਿਨਾ ਦੇਵੀ ਮਹਿਲਾ ਵੁਸ਼ੂ ਦੇ 60 ਕਿਲੋਗ੍ਰਾਮ ਦੇ ਫਾਈਨਲ ’ਚ ਪੁੱਜ ਗਈ ਹੈ।

ਬੁੱਧਵਾਰ ਨੂੰ ਮੀਰਾਬਾਈ ਚਾਨੂ ਔਰਤਾਂ ਦੇ 49 ਕਿਲੋਗ੍ਰਾਮ ਭਾਰ ਵਰਗ ’ਚ 198 ਕਿਲੋਗ੍ਰਾਮ ਦਾ ਭਾਰ ਚੁੱਕ ਕੇ ਦੂਸਰੇ ਸਥਾਨ ’ਤੇ ਰਹੀ। ਉਸ ਨੇ ਸਨੇਚ ’ਚ 87 ਤੇ ਕਲੀਨ ਐਂਡ ਜਰਕ ’ਚ 111 ਕਿਲੋਗ੍ਰਾਮ ਭਾਰ ਚੁੱਕਿਆ। 32 ਸਾਲ ਦੀ ਮੀਰਾਬਾਈ ਨੇ ਏਸ਼ਿਆਈ ਖੇਡਾਂ ’ਚ ਪਹਿਲੀ ਵਾਰ ਤਗਮਾ ਜਿੱਤਿਆ ਹੈ। ਉਹ ਉਲੰਪਿਕ ਖੇਡਾਂ, ਰਾਸ਼ਟਰਮੰਡਲ ਖੇਡਾਂ ਤੇ ਵਿਸ਼ਵ ਚੈਂਪੀਅਨਸ਼ਿਪ ਵਰਗੇ ਵੱਡੇ ਮੁਕਾਬਲਿਆਂ ’ਚ ਤਗਮੇ ਜਿੱਤ ਚੁੱਕੀ ਹੈ।  

ਪਿਛਲੀ ਖ਼ਬਰ ਏ.ਆਈ. ਸਾਰੀ ਮਨੁੱਖਤਾ ਲਈ ਹੋ ਸਕਦੈ ਖ਼ਤਰਾ ਏ.ਆਈ. ਫਰਮਾਂ ਦੇ ਮੁਖੀਆਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਦੱਸਿਆ ਅਗਲੀ ਖ਼ਬਰ ਦੇਸ਼ ’ਚ ਜੋ ਹੋ ਰਿਹਾ, ਯਕੀਨ ਕਰਨਾ ਔਖਾ- ਬਿਲ ਕਲਿੰਟਨ