25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਚੌਕੀ ਇੰਚਾਰਜ ਨੂੰ ਸੇਵਾਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ

ਅਜੀਤ ਡੈਸਕ 02-01-2026
ਰਾਮਾਂ ਮੰਡੀ, 1 ਜਨਵਰੀ (ਤਰਸੇਮ ਸਿੰਗਲਾ)-ਜੀ. ਆਰ. ਪੀ. ਰੇਲਵੇ ਪੁਲਿਸ ਚੌਕੀ ਰਾਮਾਂ ਦੇ ਇੰਚਾਰਜ ਸਤਵੀਰ ਸਿੰਘ ਏ. ਐਸ. ਆਈ. ਦੀਆਂ 33 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਸੇਵਾਮੁਕਤ ਹੋਣ 'ਤੇ ਅੱਜ ਉਨ੍ਹਾਂ ਨੂੰ ਚੌਕੀ ਦੇ ਸਟਾਫ਼ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਚੌਕੀ ਦੇ ਮੌਜੂਦਾ ਇੰਚਾਰਜ ਜਗਜੀਤ ਸਿੰਘ, ਜਗਦੀਸ ਸਿੰਘ, ਮਹਿਲਾ ਕਾਂਸਟੇਬਲ ਮਨਜੀਤ ਕੌਰ ਤੇ ਰਾਹੁਲ ਕੁਮਾਰ ਨੇ ਸਤਵੀਰ ਸਿੰਘ ਨੂੰ ਸੇਵਾਮੁਕਤੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਤਵੀਰ ਸਿੰਘ ਨਾਲ ਡਿਊਟੀ ਦੌਰਾਨ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਤੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ | ਪਾਰਟੀ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਰੇ ਕਿ੍ਸ਼ਨਾ ਵੈਲਫੇਅਰ ਕਲੱਬ ਰਾਮਾਂ ਦੇ ਸਰਪ੍ਰਸਤ ਡਾ. ਸੋਹਨ ਲਾਲ ਕਲਿਆਣੀ ਨੇ ਸਤਵੀਰ ਸਿੰਘ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸੇਵਾਮੁਕਤ ਸਤਵੀਰ ਸਿੰਘ ਦੀ ਪਤਨੀ, ਉਨ੍ਹਾਂ ਦਾ ਪਰਿਵਾਰ, ਚੌਕੀ ਦੇ ਸਟਾਫ ਤੋਂ ਇਲਾਵਾ ਹਰੇ ਕਿ੍ਸ਼ਨਾ ਕਲੱਬ ਅਤੇ ਸਹਾਰਾ ਕਲੱਬ ਦੇ ਸੁਖਦੇਵ ਸਿੰਘ, ਜਗਤਾਰ ਸਿੰਘ, ਪਾਇਲਟ ਬੂਟਾ ਸਿੰਘ, ਰਿਸ਼ੂ ਚਲਾਣਾ, ਸ਼ਾਸਤਰੀ ਸੈਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੱਤਰਕਾਰਾਂ ਤੇ ਸਮਾਜਿਕ ਕਾਰਕੁਨਾਂ ਦੀ ਆਵਾਜ਼ ਬੰਦ ਕਰਨ ਲੱਗੀ ਸਰਕਾਰ-ਬਬਲੀ ਢਿੱਲੋਂ <br/> ਅਗਲੀ ਖ਼ਬਰ ਭਾਰਤੀ ਜਨਤਾ ਪਾਰਟੀ ਵਲੋਂ ਸਰਕਲ ਲਹਿਰਾ ਮੁਹੱਬਤ ਦੇ ਅਹੁਦੇਦਾਰਾਂ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।