25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਭਾਰਤੀ ਜਨਤਾ ਪਾਰਟੀ ਵਲੋਂ ਸਰਕਲ ਲਹਿਰਾ ਮੁਹੱਬਤ ਦੇ ਅਹੁਦੇਦਾਰਾਂ ਦਾ ਐਲਾਨ

ਅਜੀਤ ਡੈਸਕ 02-01-2026
ਲਹਿਰਾ ਮੁਹੱਬਤ, 1 ਜਨਵਰੀ (ਸੁਖਪਾਲ ਸਿੰਘ ਸੁੱਖੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਨੇ ਸਰਕਲ ਲਹਿਰਾ ਮੁਹੱਬਤ ਦੇ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਿਨ ਬ ਦਿਨ ਪਿੰਡਾਂ ਵਿਚ ਵੀ ਆਪਣਾ ਜਨ ਅਧਾਰ ਮਜ਼ਬੂਤ ਕਰਨ ਵਿਚ ਜੁਟੀ ਹੋਈ ਹੈ ਤੇ ਪੰਜਾਬ 'ਚ ਲੋਕ ਭਾਰਤੀ ਜਨਤਾ ਪਾਰਟੀ ਨਾਲ ਵੱਡੀ ਗਿਣਤੀ ਵਿਚ ਲਗਾਤਾਰ ਜੁੜ ਰਹੇ ਹਨ | ਇਸ ਮੌਕੇ ਹਲਕਾ ਭੁੱਚੋ ਦੇ ਇੰਚਾਰਜ ਬਲਦੇਵ ਸਿੰਘ ਆਕਲੀਆ ਜ਼ਿਲ੍ਹਾ ਪ੍ਰਧਾਨ ਭਾਜਪਾ ਐਸ. ਸੀ. ਮੋਰਚਾ ਨੇ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ | ਇਸੇ ਕਰਕੇ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ | ਪਾਰਟੀ ਵਲੋਂ ਆਪਣੇ ਹਰ ਵਰਕਰ ਨੂੰ ਬਣਦਾ ਸਨਮਾਨ ਵੀ ਦਿੱਤਾ ਜਾਵੇਗਾ | ਲੋਕਾਂ ਦਾ ਆਪ ਮੁਹਾਰੇ ਜਨਤਾ ਪਾਰਟੀ ਨਾਲ ਜੁੜਨਾ ਪੰਜਾਬ ਦੇ ਭਵਿੱਖ ਲਈ ਚੰਗੇ ਸੰਕੇਤ ਹਨ | ਇਸ ਮੌਕੇ ਚਰਨਜੀਤ ਸਿੰਘ ਲਹਿਰਾ ਮੁਹੱਬਤ ਮੰਡਲ ਪ੍ਰਧਾਨ, ਬਲਦੇਵ ਸਿੰਘ ਬਾਠ ਮੀਤ ਪ੍ਰਧਾਨ, ਗੁਰਮੇਲ ਸਿੰਘ ਨੰਬਰਦਾਰ ਪੂਹਲੀ ਮੀਤ ਪ੍ਰਧਾਨ, ਜਲੌਰ ਸਿੰਘ ਲਹਿਰਾ ਮੁਹੱਬਤ ਮੀਤ ਪ੍ਰਧਾਨ, ਕੁਲਵਿੰਦਰ ਸਿੰਘ ਕਾਲਾ ਲਹਿਰਾ ਮੁਹੱਬਤ ਸਕੱਤਰ, ਕੁਲਵਿੰਦਰ ਸਿੰਘ ਸਰਪੰਚ ਬਾਠ ਸਰਕਲ ਪ੍ਰਧਾਨ ਐਸ.ਸੀ ਮੋਰਚਾ, ਬਲਜਿੰਦਰ ਸਿੰਘ ਪੂਹਲੀ ਮੀਤ ਪ੍ਰਧਾਨ ਐਸ. ਸੀ. ਮੋਰਚਾ, ਮਨਪ੍ਰੀਤ ਸਿੰਘ ਭੁੱਚੋ ਕਲਾਂ ਮੀਤ ਪ੍ਰਧਾਨ ਐਸ. ਸੀ. ਮੋਰਚਾ, ਹਰਪਾਲ ਸਿੰਘ ਲਹਿਰਾ ਮੁਹੱਬਤ ਸਰਕਲ ਪ੍ਰਧਾਨ ਬੀ. ਸੀ. ਮੋਰਚਾ, ਪਰਕਾਸ਼ ਸਿੰਘ ਬਾਠ ਸਰਕਲ ਪ੍ਰਧਾਨ ਕਿਸਾਨ ਮੋਰਚਾ, ਮਲਕੀਤ ਸਿੰਘ ਮੀਤਾ ਲਹਿਰਾ ਮੁਹੱਬਤ ਮੀਤ ਪ੍ਰਧਾਨ ਕਿਸਾਨ ਮੋਰਚਾ ਦੇ ਅਹੁਦਿਆਂ ਦਾ ਐਲਾਨ ਕਰਦਿਆਂ ਵਧਾਈ ਦਿੱਤੀ |
ਪਿਛਲੀ ਖ਼ਬਰ ਚੌਕੀ ਇੰਚਾਰਜ ਨੂੰ ਸੇਵਾਮੁਕਤੀ 'ਤੇ ਦਿੱਤੀ ਵਿਦਾਇਗੀ ਪਾਰਟੀ ਅਗਲੀ ਖ਼ਬਰ ਗ੍ਰਾਮ ਸਭਾ ਸਮੇਂ ਪਿੰਡ ਬੱਲੋ੍ਹ ਨੇ ਇਤਿਹਾਸਕ ਕਦਮ ਪੁੱਟਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।