ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ਼ੰਟੀ ਵਲੋਂ ਸੁਣਵਾਈ ਕੈਂਪ 26 ਨੂੰ
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਅਤੇ ਪਦਮਸ੍ਰੀ ਨਾਲ ਸਨਮਾਨਿਤ ਪ੍ਰਸਿੱਧ ਸਮਾਜਸੇਵੀ ਜਤਿੰਦਰ ਸਿੰਘ ਸ਼ੰਟੀ ਵਲੋਂ ਵਿਸ਼ੇਸ਼ ਸੁਣਵਾਈ ਕੈਂਪ 26 ਸਤੰਬਰ ਨੂੰ ਰਾਮਪੁਰਾ ਅਤੇ ਭਗਤਾ ਭਾਈਕਾ ਵਿਖੇ ਲਗਾਇਆ ਜਾਵੇਗਾ। ਇਹ ਸੁਣਵਾਈ ਕੈਂਪ ਫਤਹਿ ਗਰੁੱਪ ਆਫ਼ ਕਾਲਜ ਰਾਮਪੁਰਾ ਵਿਖੇ 26 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਸਟਾਰ ਵਿਊ ਰਿਜ਼ੋਰਟ ਭਗਤਾ ਭਾਈਕਾ ਵਿਖੇ ਬਾਅਦ ਦੁਪਹਿਰ 2:30 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ।
ਅਜੀਤ ਡੈਸਕ
25-09-2026