ਚੰਡੀਗੜ੍ਹ, 25 ਸਤੰਬਰ - ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਆਗੂ ਅਤੇ ਪੰਜਾਬ ਦੀ ਸਹਿ-ਇੰਚਾਰਜ ਗਾਇਤਰੀ ਬਿਸ਼ਨੋਈ ਨੇ ਸੁਖਪਾਲ ਖਹਿਰਾ 'ਤੇ ਇਕ ਔਰਤ ਦੀ ਮਰਿਆਦਾ ਨਾਲ ਖਿਲਵਾੜ ਕਰਨ ਦਾ ਦੋਸ਼ ਲਾਉਂਦਿਆਂ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਗਾਇਤਰੀ ਬਿਸ਼ਨੋਈ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਮੇਰੇ ਕਿਰਦਾਰ ਨੂੰ ਲੈ ਕੇ ਅਪਮਾਨਜਨਕ ਟਿੱਪਣੀ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਪੁਲਿਸ ਸੁਖਪਾਲ ਖਹਿਰਾ ਖਿਲਾਫ ਤੁਰੰਤ ਕਾਰਵਾਈ ਕਰੇ।
ਤਾਜ਼ਾ ਖ਼ਬਰਾਂ
Free
ਆਪ ਦੀ ਸਹਿ-ਇੰਚਾਰਜ ਪੰਜਾਬ ਗਾਇਤਰੀ ਬਿਸ਼ਨੋਈ ਨੇ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ
ਚੰਡੀਗੜ੍ਹ, 25 ਸਤੰਬਰ - ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ...
ਅਜੀਤ ਡੈਸਕ
25-09-2026