24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਮੋਮਜ਼ ਵੇਚਣ ਵਾਲੇ ਉਪਰ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ 'ਚ ਦੋ ਗਿ੍ਫ਼ਤਾਰ, ਇਕ ਫਰਾਰ

ਅਜੀਤ ਡੈਸਕ 02-01-2026

ਬਠਿੰਡਾ, 1 ਜਨਵਰੀ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਪੁਲਿਸ ਨੇ ਮੋਮਜ਼ ਵੇਚਣ ਵਾਲੇ ਮਨ ਬਹਾਦਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ ਇਕ ਹੋਰ ਮੁਲਜ਼ਮ ਅਜੇ ਵੀ ਫਰਾਰ ਹੈ | ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ | ਡੀ. ਐਸ. ਪੀ. ਅ੍ਰਮਿਤਪਾਲ ਸਿੰਘ ਭਾਟੀ ਨੇ ਦੱਸਿਆ ਕਿ ਇਹ ਘਟਨਾ 27 ਦਸੰਬਰ 2025 ਨੂੰ ਰਾਤ ਕਰੀਬ 10 ਵਜੇ ਹੋਈ ਸੀ | ਮਨ ਬਹਾਦਰ ਜੋ ਕਿ ਫਾਸਟ ਫੂਡ ਮੋਮਜ਼ ਵੇਚਣ ਦਾ ਕੰਮ ਕਰਦਾ ਹੈ ਤੇ ਉਸ ਰਾਤ ਨੂੰ ਉਹ ਆਪਣੇ ਘਰ ਜਾ ਰਿਹਾ ਸੀ | ਉਸੇ ਸਮੇਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਇਸ ਹਮਲੇ 'ਚ ਉਸ ਦੀਆ ਉਂਗਲੀਆਂ ਕੱਟ ਗਈਆ ਤੇ ਸਿਰ ਉੱਪਰ ਵੀ ਗੰਭੀਰ ਸੱਟਾਂ ਵੱਜੀਆਂ ਸਨ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਕੈਨਾਲ 'ਚ ਅਣਪਛਾਤੇ ਹਮਲਾਵਰਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ | ਡੀ. ਐਸ. ਪੀ. ਭਾਟੀ ਨੇ ਕਿਹਾ ਕਿ ਇਹ ਮਾਮਲਾ ਬਹੁਤ ਗੰਭੀਰ ਸੀ ਕਿਉਂਕਿ ਹਮਲਾਵਰਾਂ ਦੀ ਮਨ ਬਹਾਦਰ ਜਾਂ ਕਿਸੇ ਹੋਰ ਨਾਲ ਕੋਈ ਪੁਰਾਣੀ ਦੁਸ਼ਮਣੀ ਨਹੀਂ ਸੀ | ਉਨ੍ਹਾਂ ਵਲੋਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰਨ ਲਈ ਸੀ. ਆਈ. ਏ. ਟੀਮ, ਪੀ. ਸੀ. ਆਰ. ਟੀਮ ਤੇ ਕੈਨਾਲ ਥਾਣੇ ਦੀ ਟੀਮ ਗਠਿਤ ਕਰਦੇ ਹੋਏ ਸੀ. ਸੀ. ਟੀ. ਵੀ. ਦੀ ਮਦਦ ਨਾਲ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਹਿਚਾਣ ਸਾਹਿਲ ਤੇ ਲਖਵਿੰਦਰ ਉਰਫ਼ ਲੱਕੀ ਭਟ ਵਜੋਂ ਹੋਈ ਹੈ | ਪੁਲਿਸ ਅਨੁਸਾਰ ਹਮਲਾ ਕਰਨ ਵਾਲਿਆ ਦਾ ਇਰਾਦਾ ਕਿਸੇ ਹੋਰ ਵਿਅਕਤੀ ਨੂੰ ਕੁੱਟਣਾ ਸੀ, ਪਰ ਜਦੋਂ ਉਹ ਨਹੀਂ ਮਿਲੇ ਤਾਂ ਉਨ੍ਹਾਂ ਨੇ ਮਨ ਬਹਾਦਰ ਨੂੰ ਆਪਣਾ ਨਿਸ਼ਾਨਾ ਬਣਾਇਆ | ਪੁਲਿਸ ਇਹ ਵੀ ਜਾਂਚ ਕਰ ਰਹੀ ਹੈ, ਕਿ ਹਮਲਾ ਕਰਨ ਵਾਲੇ ਦਾ ਇਰਾਦਾ ਲੁੱਟ ਖੋਹ ਦਾ ਸੀ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮ ਸਾਹਿਲ 'ਤੇ ਪਹਿਲਾ ਵੀ ਆਈਪੀਸੀ ਦੀ ਧਾਰਾ 307 ਦੇ ਤਹਿਤ ਮੁਕੱਦਮਾ ਦਰਜ ਹੈ |

ਪਿਛਲੀ ਖ਼ਬਰ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਵੱਡੇ ਉਪਰਾਲਿਆਂ ਦੀ ਲੋੜ-ਸਿਕੰਦਰ ਸਿੰਘ ਮਲੂਕਾ <br/> ਅਗਲੀ ਖ਼ਬਰ ਹਸਪਤਾਲਾਂ ਅਤੇ ਟਿਫ਼ਨ ਸੈਂਟਰਾਂ ਤੋਂ ਦੁਖੀ ਮੁਹੱਲਾ ਵਾਸੀਆਂ ਨੇ ਗਲੀ 'ਚ ਲਗਾਏ ਨੋ ਪਾਰਕਿੰਗ ਦੇ ਪੋਸਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।