23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪਿੰਡ ਰੱਲੀ ਦੀ ਲੜਕੀ ਲਾਪਤਾ ਹੋਣ ਦੇ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਥਾਣਾ ਸਦਰ ਅੱਗੇ ਧਰਨਾ

ਬੁਢਲਾਡਾ 22 ਨਵੰਬਰ (ਸੁਨੀਲ ਮਨਚੰਦਾ)- ਪਿੰਡ ਰੱਲੀ ਦੇ ਲੋਕਾਂ ਨੇ ਲੜਕੀ ਦੇ ਲਾਪਤਾ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਸਥਾਨਕ ਥਾਣਾ ਸਦਰ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਜਗਮੇਲ ਸਿੰਘ ਰੱਲੀ ਦੀ ਰਿਸ਼ਤੇਦਾਰ ਵਜੋਂ ਰਹਿੰਦੀ ਲੜਕੀ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਕਾਲਜ ’ਚ ਛੱਡ ਕੇ ਗਿਆ ਸੀ ਅਤੇ ਜਦੋਂ ਵਾਪਸੀ ਮੌਕੇ ਉਸ ਨੂੰ ਲੈਣ ਆਇਆ ਤਾਂ ਉਹ ਲਾਪਤਾ ਸੀ।

ਅਜੀਤ ਡੈਸਕ 23-11-2026
ਬੁਢਲਾਡਾ 22 ਨਵੰਬਰ (ਸੁਨੀਲ ਮਨਚੰਦਾ)- ਪਿੰਡ ਰੱਲੀ ਦੇ ਲੋਕਾਂ ਨੇ ਲੜਕੀ ਦੇ ਲਾਪਤਾ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਸਥਾਨਕ ਥਾਣਾ ਸਦਰ ਅੱਗੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਜਗਮੇਲ ਸਿੰਘ ਰੱਲੀ ਦੀ ਰਿਸ਼ਤੇਦਾਰ ਵਜੋਂ ਰਹਿੰਦੀ ਲੜਕੀ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਕਾਲਜ ’ਚ ਛੱਡ ਕੇ ਗਿਆ ਸੀ ਅਤੇ ਜਦੋਂ ਵਾਪਸੀ ਮੌਕੇ ਉਸ ਨੂੰ ਲੈਣ ਆਇਆ ਤਾਂ ਉਹ ਲਾਪਤਾ ਸੀ। ਜਗਮੇਲ ਸਿੰਘ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਲੜਕੀ 18 ਨਵੰਬਰ ਤੋਂ ਲਾਪਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਘਰ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ 14-15 ਤੋਲੇ ਸੋਨਾ ਅਤੇ ਨਕਦੀ ਵੀ ਗ਼ਾਇਬ ਸੀ। ਡੀ.ਐੱਸ.ਪੀ. ਹਰਪ੍ਰੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਲੜਕੀ ਸਮੇਤ ਪਿੰਡ ਕੁਲੈਹਰੀ ਦੇ ਜਸਪ੍ਰੀਤ ਸਿੰਘ ਉਰਫ਼ ਖੁਸ਼ਪ੍ਰੀਤ ਸਿੰਘ ਅਤੇ ਸਾਬਕਾ ਸਰਪੰਚ ਮੇਜਰ ਸਿੰਘ ਅਤੇ ਲੜਕੇ ਦੀ ਮਾਤਾ ਅਤੇ ਪਿਤਾ ਦੇ ਖਿਲਾਫ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਉਪਰੰਤ ਧਰਨਾ ਚੁੱਕ ਲਿਆ ਗਿਆ।
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਨੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।