13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬਸਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸ਼ੇਰ ਲਾਪਤਾ

ਬੁਢਲਾਡਾ , 12 ਸਤੰਬਰ ( ਸੁਨੀਲ ਮਨਚੰਦਾ )- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸ਼ੇਰ ਪਿਛਲੇ 4 ਦਿਨਾਂ ਤੋਂ ਲਾਪਤਾ ਹਨ । ਥਾਣਾ ਸ਼ਹਿਰੀ ਪੁਲਿਸ ਨੇ ਉਨ੍ਹਾਂ ਦੀ ਭਾਲ ਜਾਰੀ ਰੱਖੀ ਹੋਈ ਹੈ ।

ਅਜੀਤ ਡੈਸਕ 13-09-2026
ਬੁਢਲਾਡਾ , 12 ਸਤੰਬਰ ( ਸੁਨੀਲ ਮਨਚੰਦਾ )- ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਸ਼ੇਰ ਪਿਛਲੇ 4 ਦਿਨਾਂ ਤੋਂ ਲਾਪਤਾ ਹਨ । ਥਾਣਾ ਸ਼ਹਿਰੀ ਪੁਲਿਸ ਨੇ ਉਨ੍ਹਾਂ ਦੀ ਭਾਲ ਜਾਰੀ ਰੱਖੀ ਹੋਈ ਹੈ । ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ ਤੇ ਉਨ੍ਹਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰ ਦਿੱਤੀ ਸੀ । ਬਸਪਾ ਆਗੂ ਵਲੋਂ ਵੀ ਵੀਡੀਓ ਪਾ ਕੇ ਸੱਤਾਧਾਰੀ ਪਾਰਟੀ ਦੇ ਕੁਝ ਆਗੂਆਂ ਤੇ ਹੋਰ ਵਿਅਕਤੀਆਂ ’ ਤੇ ਪੈਸਿਆਂ ਦੀ ਮੰਗ ਕਰਨ ਦਾ ਦੋਸ਼ ਲਗਾ ਕੇ ਸਪੱਸ਼ਟ ਆਖਿਆ ਸੀ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਇਹ ਵਿਅਕਤੀ ਹੋਣਗੇ । ਉਸ ਉਪਰੰਤ ਇਹ ਆਗੂ ਲਾਪਤਾ ਹੋ ਗਏ , ਜਿਸ ਦਾ ਹਾਲੇ ਤੱਕ ਕੋਈ ਅਤਾ - ਪਤਾ ਨਹੀਂ ਲੱਗਿਆ । ਉਸ ਦੇ ਪੁੱਤਰ ਭੋਲਾ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕਰ ਕੇ ਉਸ ਦੀ ਭਾਲ ਕਰਨ ਅਤੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ । ਥਾਣਾ ਮੁਖੀ ਕੰਵਲਜੀਤ ਸਿੰਘ ਨੇ ਦੱਸਿਆ ਕਿ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ ।
ਪਿਛਲੀ ਖ਼ਬਰ ਨੈਸ਼ਨਲ ਹਾਈਵੇ ’ਤੇ ਸੀਮੈਂਟ ਨਾਲ ਭਰਿਆ ਟਰਾਲਾ ਪਲਟਿਆ ਅਗਲੀ ਖ਼ਬਰ ਬਾਦਲ ਸਰਕਾਰ ਸਮੇਂ ਘੁੱਦੇ ’ਚ ਆਏ ਪ੍ਰੋਜੈਕਟਾਂ ਨੂੰ ਮੁੱਖ ਮੰਤਰੀ ਦੇ 51 ਲੱਖ ਨਾਲ ਰੰਗ ਵੀ ਨਹੀਂ ਹੋਣਾ- ਕੋਟਸ਼ਮੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।