13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਇੰਨਰ ਵੀਲ ਕਲੱਬ ਨੇ 50 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਲਗਾਏ ਬੂਟੇ

ਗੋਨਿਆਣਾ, 12 ਸਤੰਬਰ (ਲਛਮਣ ਦਾਸ ਗਰਗ)-ਇੰਨਰ ਵੀਲ ਡਿਸਟ੍ਰਿਕਟ 309 ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਇੰਨਰ ਵੀਲ ਕਲੱਬ ਗੋਨਿਆਨਾ ਮਿਡਟਾਊਨ ਵਲੋਂ ਇਸ ਵਿਸ਼ੇਸ਼ ਬੂਟੇ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਅਤੇ ਪੌਦਿਆਂ ਦੀ ਸੁਰੱਖਿਆ ਲਈ 50 ਤੋਂ ਵੱਧ ਗਾਰਡ ਇੰਸਟਾਲ ਕੀਤੇ ਜਾ ਰਹੇ ਹਨ। ਉਕਤ ਕਲੱਬ ਦੇ ਬੁਲਾਰੇ ਅਨੁਸਾਰ ਹਰਮੀਤ ਸਿੰਘ ਗਰੋਵਰ ਅਤੇ ਸ਼ੁਸਮਾ ਗਰੋਵਰ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਸਮਰਪਿਤ ਕੁੱਲ 50 ਟ੍ਰੀ ਗਾਰਡ ਤਿਆਰ ਦਿੱਤੇ ਗਏ।

ਅਜੀਤ ਡੈਸਕ 13-09-2026
ਗੋਨਿਆਣਾ, 12 ਸਤੰਬਰ (ਲਛਮਣ ਦਾਸ ਗਰਗ)-ਇੰਨਰ ਵੀਲ ਡਿਸਟ੍ਰਿਕਟ 309 ਦੇ 50 ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਇੰਨਰ ਵੀਲ ਕਲੱਬ ਗੋਨਿਆਨਾ ਮਿਡਟਾਊਨ ਵਲੋਂ ਇਸ ਵਿਸ਼ੇਸ਼ ਬੂਟੇ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਅਤੇ ਪੌਦਿਆਂ ਦੀ ਸੁਰੱਖਿਆ ਲਈ 50 ਤੋਂ ਵੱਧ ਗਾਰਡ ਇੰਸਟਾਲ ਕੀਤੇ ਜਾ ਰਹੇ ਹਨ। ਉਕਤ ਕਲੱਬ ਦੇ ਬੁਲਾਰੇ ਅਨੁਸਾਰ ਹਰਮੀਤ ਸਿੰਘ ਗਰੋਵਰ ਅਤੇ ਸ਼ੁਸਮਾ ਗਰੋਵਰ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ ਨੂੰ ਸਮਰਪਿਤ ਕੁੱਲ 50 ਟ੍ਰੀ ਗਾਰਡ ਤਿਆਰ ਦਿੱਤੇ ਗਏ। ਇਸ ਮੌਕੇ ਪੀ.ਡੀ. ਸੀ. ਸੁਸ਼ਮਾ ਗਰੋਵਰ, ਪ੍ਰਧਾਨ ਰਿੰਪੀ ਗੇਰਾ, ਐਡੀਟਰ ਰਿਚਾ ਗਰਗ ਅਤੇ ਪ੍ਰਧਾਨ ਰੀਟਾ ਗਰੋਵਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਕਲੱਬ ਦੇ ਬੁਲਾਰੇ ਨੇ ਕਿਹਾ ਕਿ ਪੌਦਿਆਂ ਨੂੰ ਲਗਾਉਣ ਦੇ ਨਾਲ ਨਾਲ ਉਨ੍ਹਾਂ ਦੀ ਸਾਂਭ ਸੰਭਾਲ ਵੀ ਜ਼ਰੂਰ ਕੀਤੀ ਜਾਵੇ ਤਾਂ ਜੋ ਉਹ ਵੱਡੇ ਹੋ ਕੇ ਛਾਂ ਦੇ ਸਕਣ।
ਪਿਛਲੀ ਖ਼ਬਰ ਡੀ.ਏ.ਵੀ ਕਾਲਜ ਦੇ ਐਮ.ਏ ਇਤਿਹਾਸ ਦੇ ਵਿਦਿਆਰਥੀਆਂ ਨੇ ਚੰਗੇ ਨਤੀਜੇ ਹਾਸਿਲ ਕੀਤੇ ਅਗਲੀ ਖ਼ਬਰ ਐਚ ਆਈ ਵੀ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।