ਗਊਆਂ ਦੀ ਸਾਂਭ-ਸੰਭਾਲ ਲਈ ਸਾਬਕਾ ਵਿਧਾਇਕ ਭੂੰਦੜ ਵਲੋਂ 10 ਲੱਖ ਰੁਪਏ ਦਾ ਚੈੱਕ ਭੇਟ
ਝੁਨੀਰ, 6 ਸਤੰਬਰ (ਸੰਜੀਵ ਸਿੰਗਲਾ)- ਸਥਾਨਕ ਬਾਬਾ ਧਿਆਨ ਦਾਸ ਤੇ ਬਾਬਾ ਕਾਲੂ ਨਾਥ ਗਊਸ਼ਾਲਾ ਦੀ ਸਾਂਭ-ਸੰਭਾਲ ਅਤੇ ਵਿਕਾਸ ਕਾਰਜਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵਲੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਅਖ਼ਤਿਆਰੀ ਕੋਟੇ ’ਚੋਂ ਗਊਸ਼ਾਲਾ ਕਮੇਟੀ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ । ਇਹ ਚੈੱਕ ਉਨ੍ਹਾਂ ਗਊਸ਼ਾਲਾ ਵਿਖੇ ਪਹੁੰਚ ਕੇ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਨੂੰ ਸੌਂਪਿਆ।
ਗ
ਗਊਸ਼ਾਲਾ ਕਮੇਟੀ ਝੁਨੀਰ ਨੂੰ 10 ਲੱਖ ਦਾ ਚੈੱਕ ਭੇਟ ਕਰਦੇ ਹੋਏ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ। ਤਸਵੀਰ : ਸੰਜੀਵ ਸਿੰਗਲਾ
07-09-2026
ਝੁਨੀਰ, 6 ਸਤੰਬਰ (ਸੰਜੀਵ ਸਿੰਗਲਾ)- ਸਥਾਨਕ ਬਾਬਾ ਧਿਆਨ ਦਾਸ ਤੇ ਬਾਬਾ ਕਾਲੂ ਨਾਥ ਗਊਸ਼ਾਲਾ ਦੀ ਸਾਂਭ-ਸੰਭਾਲ ਅਤੇ ਵਿਕਾਸ ਕਾਰਜਾਂ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਵਲੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਅਖ਼ਤਿਆਰੀ ਕੋਟੇ ’ਚੋਂ ਗਊਸ਼ਾਲਾ ਕਮੇਟੀ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਗਿਆ । ਇਹ ਚੈੱਕ ਉਨ੍ਹਾਂ ਗਊਸ਼ਾਲਾ ਵਿਖੇ ਪਹੁੰਚ ਕੇ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੇ ਵਿਕਾਸ ਲਈ ਕੀਤੇ ਗਏ ਕੰਮਾਂ ਤੋਂ ਲੋਕ ਭਲੀ-ਭਾਂਤ ਜਾਣੂ ਹਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਰੇਕ ਵਰਗ ਦਾ ਦਿਲੋਂ ਸਤਿਕਾਰ ਕਰਨ ਦੇ ਨਾਲ-ਨਾਲ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਆਪਣੀ ਜ਼ਿੰਮੇਵਾਰੀ ਨਿਭਾਈ ਹੈ । ਸੀਨੀਅਰ ਆਗੂ ਜਸਪਾਲ ਕੁਮਾਰ ਪਾਲਾ ਅਤੇ ਗਊਸ਼ਾਲਾ ਦੇ ਖ਼ਜ਼ਾਨਚੀ ਵਿਨੋਦ ਕੁਮਾਰ ਸਿੰਗਲਾ ਨੇ ਦੱਸਿਆ ਕਿ ਕਰੀਬ 6-7 ਮਹੀਨੇ ਪਹਿਲਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੈਲੀ ਕੀਤੀ ਗਈ ਸੀ, ਜਿਸ ਦੌਰਾਨ ਗਊਸ਼ਾਲਾ ਕਮੇਟੀ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਅੱਗੇ ਗਊਸ਼ਾਲਾ ਦੀਆਂ ਜ਼ਰੂਰਤਾਂ ਤੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਦੀ ਮੰਗ ਕੀਤੀ ਗਈ ਸੀ, ਜਿਸ ’ਤੇ ਉਸ ਸਮੇਂ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ । ਇਸ ਮੌਕੇ ਗਊਸ਼ਾਲਾ ਕਮੇਟੀ ਦੇ ਸੇਵਾਦਾਰ ਅਮਰਨਾਥ, ਨੰਬਰਦਾਰ ਗੁਰਵਿੰਦਰ ਸਿੰਘ, ਤੇਲੂ ਰਾਮ, ਦਰਸ਼ਨ ਸਿੰਘ, ਜਤਿਨ ਕੁਮਾਰ, ਹੈਪੀ ਗਰਗ, ਬਿੱਕਾ ਸਿੰਗਲਾ, ਤਜਿੰਦਰ ਸ਼ਰਮਾ, ਲਖਵੀਰ ਸਿੰਘ ਲੱਖਾ, ਤਰਸੇਮ ਸਿੰਘ ਸਿੱਧੂ, ਪ੍ਰੇਮ ਕੁਮਾਰ ਸਿੰਗਲਾ, ਸਾਬਕਾ ਸਰਪੰਚ ਸਵਰਨਜੀਤ ਭਾਟੀਆ, ਭੂਰਾ ਸਿੰਘ ਆਦਿ ਹਾਜ਼ਰ ਸਨ।