31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਭਾਰਤ ਬਚਾਅ, ਪੁਨਰਵਾਸ ’ਚ ਸਹਾਇਤਾ ਦੇਣ ਲਈ ਵਚਨਬੱਧ- ਰਾਜਨਾਥ

ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.)-ਭਾਰਤ ਨੂੰ ਨਿਪਾਲ ਦਾ ਕਰੀਬੀ ਦੋਸਤ ਅਤੇ “ਸੁੱਖ -ਦੁੱਖ ਦਾ ਸਾਥੀ” ਦੱਸਦਿਆਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਦਿੱਲੀ “ਸਾਡੇ ਨਿਪਾਲੀ ਭਰਾਵਾਂ ਅਤੇ ਭੈਣਾਂ” ਦੇ ...

ਅਜੀਤ ਡੈਸਕ 31-08-2026

ਨਵੀਂ ਦਿੱਲੀ, 31 ਅਗਸਤ (ਪੀ.ਟੀ.ਆਈ.)-ਭਾਰਤ ਨੂੰ ਨਿਪਾਲ ਦਾ ਕਰੀਬੀ ਦੋਸਤ ਅਤੇ “ਸੁੱਖ -ਦੁੱਖ ਦਾ ਸਾਥੀ” ਦੱਸਦਿਆਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਨਵੀਂ ਦਿੱਲੀ “ਸਾਡੇ ਨਿਪਾਲੀ ਭਰਾਵਾਂ ਅਤੇ ਭੈਣਾਂ” ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅਤੇ ਉਹ ਉਸ ਦੇਸ਼ ਵਿੱਚ ਹੜ੍ਹਾਂ ਕਾਰਨ ਹੋਈ ਵੱਡੇ ਪੱਧਰ ਦੀ ਤਬਾਹੀ ਤੋਂ ਬਾਅਦ ਖੋਜ, ਬਚਾਅ ਅਤੇ ਪੁਨਰਵਾਸ ਲਈ ਕਾਠਮੰਡੂ ਦੇ ਯਤਨਾਂ ਨੂੰ ਸਹਾਇਤਾ ਦੇਣ ਲਈ ਵਚਨਬੱਧ ਹੈ। ਐਕਸ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਕਿਹਾ ਕਿ ਨਵੀਂ ਦਿੱਲੀ ਵਿੱਚ ਨਿਪਾਲ ਦੇ ਦੂਤਘਰ ਗਿਆ ਅਤੇ ਸ਼ੋਕ ਪੁਸਤਕ ‘ਤੇ ਦਸਤਖਤ ਕਰਕੇ ਆਪਣੀਆਂ ਸੰਵੇਦਨਾਵਾਂ ਪ੍ਰਗਟ ਕੀਤੀਆਂ।

ਉਨ੍ਹਾਂ ਲਿਖਆ ਕਿ ਭਾਰਤ ਸਰਕਾਰ ਅਤੇ ਲੋਕਾਂ ਦੀ ਤਰਫੋਂ, ਮੈਂ 26 ਅਗਸਤ ਨੂੰ ਆਏ ਹੜ੍ਹ ਕਾਰਨ ਕੀਮਤੀ ਜਾਨਾਂ ਦੇ ਨੁਕਸਾਨ ਅਤੇ ਵੱਡੇ ਪੱਧਰ ‘ਤੇ ਹੋਈ ਤਬਾਹੀ ਲਈ ਨਿਪਾਲ ਦੇ ਲੋਕਾਂ ਅਤੇ ਉਥੋਂ ਦੀ ਸਰਕਾਰ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਕੁਦਰਤੀ ਆਫ਼ਤ ਨੇ ਨਿਪਾਲ ਦੇ ਨਾਗਰਿਕਾਂ ਦੇ ਨਾਲ-ਨਾਲ ਭਾਰਤੀਆਂ ਸਮੇਤ ਕਈ ਵਿਦੇਸ਼ੀ ਨਾਗਰਿਕਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ।

ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਤੇਜ਼ਾਬ ਦੀ ਵਿਕਰੀ ’ਤੇ ਪਾਬੰਦੀ ਬਾਰੇ ਕੇਂਦਰ ਤੋਂ ਮੰਗਿਆ ਜਵਾਬ ਅਗਲੀ ਖ਼ਬਰ ਮਾਇਆਵਤੀ ਨੇ ਚੋਣਾਂ ਤੋਂ ਪਹਿਲਾਂ ‘ਰਿਉੜੀਆਂ’ ਵਿਰੁੱਧ ਦਿੱਤੀ ਚਿਤਾਵਨੀ