01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪਿੰਡ ਬੱਲ੍ਹੋ ਦੇ ਖੇਡ ਮੈਦਾਨ ’ਚ, ਨਾਇਬ ਤਹਿਸੀਲਦਾਰ ਨੇ ਕੀਤੀ ਬੂਟੇ ਲਾਉਣ ਦੀ ਸ਼ੁਰੂਆਤ

ਚਾਉਕੇ, 31 ਅਗਸਤ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਮੋੜਾ ਦੇ ਕੇ ਖੇਡਾਂ ਵਲ ਪ੍ਰੇਰਿਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਪਿੰਡ ਬੱਲ੍ਹੋ ਦੇ ਸਰਕਾਰੀ ਹਾਈ ਸਕੂਲ ਵਿਖੇ ਵਧੀਆ ਸੁਵਿਧਾਵਾਂ ਵਾਲਾ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ। ਨੌਜਵਾਨਾਂ ਤੇ ਬੱਚਿਆਂ ਨੂੰ ਸਿਹਤਮੰਦ ਅਤੇ ਅਨੁਕੂਲ ਵਾਤਾਵਰਨ ਦੇਣ ਲਈ ਸਟੇਟ ਐਵਾਰਡੀ ਗ੍ਰਾਮ ਪੰਚਾਇਤ ਬੱਲ੍ਹੋ ਵਲੋਂ ਖੇਡ ਮੈਦਾਨ ’ਚ ਘਾਹ, ਦੌੜਨ ਲਈ ਟਰੈਕ ਅਤੇ ਮਨਮੋਹਕ ਬੂਟੇ ਲਗਾਏ ਗਏ ਹਨ।

ਅਜੀਤ ਡੈਸਕ 01-09-2026
ਚਾਉਕੇ, 31 ਅਗਸਤ (ਮਨਜੀਤ ਸਿੰਘ ਘੜੈਲੀ)-ਪੰਜਾਬ ਸਰਕਾਰ ਵਲੋਂ ਸੂਬੇ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਮੋੜਾ ਦੇ ਕੇ ਖੇਡਾਂ ਵਲ ਪ੍ਰੇਰਿਤ ਕਰਨ ਲਈ ਵਿੱਢੀ ਮੁਹਿੰਮ ਤਹਿਤ ਪਿੰਡ ਬੱਲ੍ਹੋ ਦੇ ਸਰਕਾਰੀ ਹਾਈ ਸਕੂਲ ਵਿਖੇ ਵਧੀਆ ਸੁਵਿਧਾਵਾਂ ਵਾਲਾ ਖੇਡ ਮੈਦਾਨ ਤਿਆਰ ਕੀਤਾ ਗਿਆ ਹੈ। ਨੌਜਵਾਨਾਂ ਤੇ ਬੱਚਿਆਂ ਨੂੰ ਸਿਹਤਮੰਦ ਅਤੇ ਅਨੁਕੂਲ ਵਾਤਾਵਰਨ ਦੇਣ ਲਈ ਸਟੇਟ ਐਵਾਰਡੀ ਗ੍ਰਾਮ ਪੰਚਾਇਤ ਬੱਲ੍ਹੋ ਵਲੋਂ ਖੇਡ ਮੈਦਾਨ ’ਚ ਘਾਹ, ਦੌੜਨ ਲਈ ਟਰੈਕ ਅਤੇ ਮਨਮੋਹਕ ਬੂਟੇ ਲਗਾਏ ਗਏ ਹਨ। ਮੈਦਾਨ ’ਚ ਸਜਾਵਟੀ ਤੇ ਫੁੱਲਦਾਰ ਪੌਦੇ ਲਗਾਉਣ ਦੀ ਸ਼ੁਰੂਆਤ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਢਿੱਲੋਂ ਨੇ ਖੁਦ ਬੂਟਾ ਲਗਾ ਕੇ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਢਿੱਲੋਂ ਨੇ ਪੰਚਾਇਤ ਦੇ ਇਸ ਉਪਰਾਲੇ ਦੀ ਭਰਪੂਰ ਸ਼ਾਲਾਘਾ ਕਰਦਿਆਂ ਕਿ ਖੇਡਣ ਵਾਲੇ ਬੱਚਿਆਂ ਅਤੇ ਨੌਜਵਾਨਾਂ ਲਈ ਅਜਿਹਾ ਹਰਾ-ਭਰਾ ਵਾਤਾਵਰਨ ਸਿਰਜਣਾ ਬਹੁਤ ਹੀ ਸ਼ਾਨਦਾਰ ਕਦਮ ਹੈ। ਗ੍ਰਾਮ ਪੰਚਾਇਤ ਦੀ ਮਹਿਲਾ ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਖੇਡ ਮੈਦਾਨ ’ਚ ਘਾਹ, ਫੁੱਲਦਾਰ ਪੌਦੇ ਅਤੇ ਟਰੈਕ ਦਾ ਨਿਰਮਾਣ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਅਤੇ ਦਾਨ ਦੀ ਰਾਸ਼ੀ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਦੀ ਸਹੂਲਤ ਲਈ ਮੈਦਾਨ ਚ ਰੌਸ਼ਨੀ ਦੇ ਪੁਖ਼ਤਾ ਪ੍ਰਬੰਧ, ਲਾਈਟਾਂ, ਸਾਫ਼-ਸੁਥਰੇ ਪਖਾਨੇ, ਪੀਣ ਵਾਲੇ ਪਾਣੀ ਦੇ ਇੰਤਜ਼ਾਮ ,ਬੈਠਣ ਲਈ ਬੈਂਚਾਂ ਅਤੇ ਬੱਚਿਆਂ ਲਈ ਝੂਲਿਆਂ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਪੰਚ ਹਰਬੰਸ ਸਿੰਘ, ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਟੌਫੀ, ਮੁੱਖ ਬੁਲਾਰਾ ਭੁਪਿੰਦਰ ਸਿੰਘ ਜਟਾਣਾ, ਹਰਵਿੰਦਰ ਸਿੰਘ ਪਟਵਾਰੀ, ਸੁਖਜਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਜੀ.ਜੀ.ਐੱਸ.ਪੀ.ਐੱਸ. ਜੋਗੇਵਾਲਾ ਦੇ ਵਿਦਿਆਰਥੀਆਂ ਦੇ ਖੇਡਾਂ ਨਾਲ ਖਿੜੇ ਚਿਹਰੇ, ਵਧਿਆ ਹੌਂਸਲਾ ਅਗਲੀ ਖ਼ਬਰ ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਭੁੱਚੋ ਮੰਡੀ (ਲੜਕੀਆਂ) ਨੇ ਜ਼ਿਲ੍ਹਾ ਪੱਧਰੀ ਲੋਕ ਨਾਚ ਮੁਕਾਬਲੇ ਵਿਚ ਹਾਸਿਲ ਕੀਤਾ ਪਹਿਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।