13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸ਼ਿਵਰਾਤਰੀ ਦਾ ਪਾਵਨ ਤਿਉਹਾਰ ਧੂਮਧਾਮ ਨਾਲ ਮਨਾਇਆ

ਗੋਨਿਆਣਾ, 12 ਅਗਸਤ (ਲਛਮਣ ਦਾਸ ਗਰਗ)-ਬੀਤੀ ਰਾਤ ਸ਼ਹਿਰ ਦੇ ਓਮੈਕਸ ਸਿਟੀ, ਸ਼੍ਰੀ ਬਾਲਾ ਜੀ ਹਨੂੰਮਾਨ ਮੰਦਰ, ਸ਼੍ਰੀ ਸ਼ੀਤਲਾ ਮੰਦਰ ਸਮੇਤ ਸਮੂਹ ਮੰਦਰਾਂ ਵਿਚ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਤੋਂ ਇਕ ਦਿਨ ਪਹਿਲਾਂ ਹਰਿਦੁਆਰ ਅਤੇ ਗਊਮੁੱਖ ਤੋਂ ਪੈਦਲ, ਸਾਇਕਲ, ਮੋਟਰ ਸਾਇਕਲ ਅਤੇ ਹੋਰ ਵੱਖ-ਵੱਖ ਵਹੀਕਲਾਂ ਰਾਂਹੀ ਕਾਵੜ ਲੈ ਕੇ ਪਹੁੰਚੇ ਕਾਵੜੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਦੌਰਾਨ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵਰਕਰਾਂ ਵਲੋਂ ਕਾਵੜੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਾਤ ਨੂੰ ਸ਼ਿਵ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ।

ਅਜੀਤ ਡੈਸਕ 13-08-2026
ਗੋਨਿਆਣਾ, 12 ਅਗਸਤ (ਲਛਮਣ ਦਾਸ ਗਰਗ)-ਬੀਤੀ ਰਾਤ ਸ਼ਹਿਰ ਦੇ ਓਮੈਕਸ ਸਿਟੀ, ਸ਼੍ਰੀ ਬਾਲਾ ਜੀ ਹਨੂੰਮਾਨ ਮੰਦਰ, ਸ਼੍ਰੀ ਸ਼ੀਤਲਾ ਮੰਦਰ ਸਮੇਤ ਸਮੂਹ ਮੰਦਰਾਂ ਵਿਚ ਸ਼ਿਵਰਾਤਰੀ ਦਾ ਪਾਵਨ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਤੋਂ ਇਕ ਦਿਨ ਪਹਿਲਾਂ ਹਰਿਦੁਆਰ ਅਤੇ ਗਊਮੁੱਖ ਤੋਂ ਪੈਦਲ, ਸਾਇਕਲ, ਮੋਟਰ ਸਾਇਕਲ ਅਤੇ ਹੋਰ ਵੱਖ-ਵੱਖ ਵਹੀਕਲਾਂ ਰਾਂਹੀ ਕਾਵੜ ਲੈ ਕੇ ਪਹੁੰਚੇ ਕਾਵੜੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਦੌਰਾਨ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਵਰਕਰਾਂ ਵਲੋਂ ਕਾਵੜੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਰਾਤ ਨੂੰ ਸ਼ਿਵ ਮਹਿਮਾ ਦਾ ਗੁਣਗਾਨ ਵੀ ਕੀਤਾ ਗਿਆ। ਇਸੇ ਲੜੀ ਤਹਿਤ ਸਥਾਨਕ ਪ੍ਰਾਚੀਨ ਸ਼੍ਰੀ ਦੁਰਗਾ ਮੰਦਰ ਵਿਖੇ ਵੀ ਬੀਤੀ ਰਾਤ ਸ਼ਿਵ ਕੀਰਤਨ ਕਰਨ ਲਈ ਭਜਨ ਗਾਇਕ ਨੇ ਗਾਇਕੀ ਰਾਹੀ ਪ੍ਰਭੂ ਪ੍ਰੇਮੀਆਂ ਨੂੰ ਕੀਲ ਕੇ ਰੱਖ ਦਿੱਤਾ। ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਇਲਾਕੇ ਵਿਚ ਭਾਰੀ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਦੌਰਾਨ ਸਮੂਹ ਮੰਦਰਾਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ। ਇਸ ਮੌਕੇ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਗੁ: ਪੰਜੋਖਰਾ ਸਾਹਿਬ ਵਿਖੇ ਮਾਹੌਲ ਖ਼ਰਾਬ ਕਰ ਸ਼ਰਧਾਲੂਆਂ ਨੂੰ ਜ਼ਖਮੀ ਕਰਨ ਵਾਲੇ ਗੁਰਸਿਮਰਨ ਮੰਡ ‘ਤੇ ਹੋਵੇ ਪਰਚਾ- ਜਥੇਦਾਰ ਦ... ਅਗਲੀ ਖ਼ਬਰ ਨਗਰ ਕੌਂਸਲ ਪ੍ਰਧਾਨ ਨੀਨਾ ਬਾਂਸਲ ਵਲੋਂ ਗੁਰੂ ਅਰਜਨ ਦੇਵ ਨਗਰ ਦੇ ਵਾਰਡ ਨੰਬਰ 5, 6 ਅਤੇ 7 ਵਿਚ ਸਫ਼ਾਈ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।