ਨਗਰ ਕੌਂਸਲ ਪ੍ਰਧਾਨ ਨੀਨਾ ਬਾਂਸਲ ਵਲੋਂ ਗੁਰੂ ਅਰਜਨ ਦੇਵ ਨਗਰ ਦੇ ਵਾਰਡ ਨੰਬਰ 5, 6 ਅਤੇ 7 ਵਿਚ ਸਫ਼ਾਈ ਕਰਵਾਈ
ਭੁੱਚੋ ਮੰਡੀ, 12 ਅਗਸਤ (ਪਰਵਿੰਦਰ ਸਿੰਘ ਜੌੜਾ)- ਨਗਰ ਕੌਂਸਲ ਭੁੱਚੋ ਦੀ ਪ੍ਰਧਾਨ ਨੀਨਾ ਬਾਂਸਲ ਅਤੇ ਉਨ੍ਹਾਂ ਦੇ ਪਤੀ ਸਾਬਕਾ ਪ੍ਰਧਾਨ ਜੋਨੀ ਬਾਂਸਲ ਵਲੋਂ ਸਥਾਨਕ ਗੁਰੂ ਅਰਜਨ ਦੇਵ ਨਗਰ ਦੇ ਵਾਰਡ ਨੰਬਰ 5, 6 ਅਤੇ 7 ਵਿਚ ਸਫ਼ਾਈ ਕਰਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਫ਼ਾਈ ਸੇਵਕਾਂ ਦੀ ਮਹੀਨਾ ਭਰ ਚੱਲੀ ਹੜਤਾਲ, ਥਾਂ-ਥਾਂ ਤੋਂ ਹੋ ਰਹੀ ਸੀਵਰੇਜ ਦੀ ਲੀਕੇਜ ਅਤੇ ਮੀਂਹਾਂ ਕਾਰਨ ਇਨ੍ਹਾਂ ਵਾਰਡਾਂ ਦੀ ਹਾਲਤ ਨਰਕ ਵਰਗੀ ਬਣੀ ਹੋਈ ਸੀ।
ਭੁੱਚੋ ਮੰਡੀ, 12 ਅਗਸਤ (ਪਰਵਿੰਦਰ ਸਿੰਘ ਜੌੜਾ)- ਨਗਰ ਕੌਂਸਲ ਭੁੱਚੋ ਦੀ ਪ੍ਰਧਾਨ ਨੀਨਾ ਬਾਂਸਲ ਅਤੇ ਉਨ੍ਹਾਂ ਦੇ ਪਤੀ ਸਾਬਕਾ ਪ੍ਰਧਾਨ ਜੋਨੀ ਬਾਂਸਲ ਵਲੋਂ ਸਥਾਨਕ ਗੁਰੂ ਅਰਜਨ ਦੇਵ ਨਗਰ ਦੇ ਵਾਰਡ ਨੰਬਰ 5, 6 ਅਤੇ 7 ਵਿਚ ਸਫ਼ਾਈ ਕਰਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ। ਸਫ਼ਾਈ ਸੇਵਕਾਂ ਦੀ ਮਹੀਨਾ ਭਰ ਚੱਲੀ ਹੜਤਾਲ, ਥਾਂ-ਥਾਂ ਤੋਂ ਹੋ ਰਹੀ ਸੀਵਰੇਜ ਦੀ ਲੀਕੇਜ ਅਤੇ ਮੀਂਹਾਂ ਕਾਰਨ ਇਨ੍ਹਾਂ ਵਾਰਡਾਂ ਦੀ ਹਾਲਤ ਨਰਕ ਵਰਗੀ ਬਣੀ ਹੋਈ ਸੀ। ਗਲੀਆਂ ਵਿਚ ਕੂੜੇ ਕਰਕਟ ਤੋਂ ਇਲਾਵਾ ਖੜ੍ਹਾ ਗੰਦਾ ਤੇ ਬਦਬੂਦਾਰ ਪਾਣੀ ਨਾ ਸਿਰਫ਼ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਸੀ, ਸਗੋਂ ਇਸ ਨਾਲ ਲੋਕਾਂ ਦਾ ਜੀਣਾ ਮੁਹਾਲ ਹੋਇਆ ਪਿਆ ਸੀ। ਬੱਚਿਆਂ ਨੂੰ ਸਕੂਲ ਅਤੇ ਬਜ਼ੁਰਗਾਂ ਨੂੰ ਗੁਰੂ ਘਰ ਜਾਣ ਲਈ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਦੀ ਲੰਘਣਾ ਪੈਂਦਾ ਸੀ। ਇਨ੍ਹਾਂ ਸਮੱਸਿਆਵਾਂ ਸਬੰਧੀ ਲੋਕਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਆ ਰਹੀਆਂ ਸਨ। ਅੱਜ ਦੁਪਹਿਰ ਬਾਅਦ ਪ੍ਰਧਾਨ ਨੀਨਾ ਬਾਂਸਲ ਅਤੇ ਜੋਨੀ ਬਾਂਸਲ ਨੇ ਖ਼ੁਦ ਨਿਗਰਾਨੀ ਕਰਕੇ ਇਨ੍ਹਾਂ ਵਾਰਡਾਂ ਦੀਆਂ ਸਾਰੀਆਂ ਗਲੀਆਂ ਵਿਚ ਸਫ਼ਾਈ ਕਰਵਾਈ। ਇਸ ਮਕਸਦ ਲਈ 20 ਸਫ਼ਾਈ ਕਰਮਚਾਰੀਆਂ ਦੀ ਟੀਮ ਨੇ ਕੰਮ ਕੀਤਾ। ਗਲੀਆਂ ਦੀ ਸਫ਼ਾਈ ਦੇ ਨਾਲ-ਨਾਲ ਸੀਵਰੇਜ ਦੀ ਸਫ਼ਾਈ ਵੀ ਕਰਵਾਈ ਗਈ। ਉਨ੍ਹਾਂ ਨਾਲ ਵਾਰਡਾਂ ਦੇ ਕੌਂਸਲਰਾਂ ਨੇ ਵੀ ਸਾਥ ਦਿੱਤਾ। ਨਗਰ ਕੌਂਸਲ ਦੀ ਇਸ ਵਿਸ਼ੇਸ਼ ਮੁਹਿੰਮ ਤੋਂ ਵਾਰਡਾਂ ਦੇ ਵਾਸੀ ਖ਼ੁਸ਼ ਨਜ਼ਰ ਆਏ ਅਤੇ ਉਨ੍ਹਾਂ ਨਗਰ ਕੌਂਸਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ।