04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਮੀਰੀ ਪੀਰੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਮੌਕੇ ਕਰਵਾਈਆਂ ਵਿਰਾਸਤੀ ਖੇਡਾਂ

ਨਥਾਣਾ, 3 ਅਗਸਤ (ਗੁਰਦਰਸ਼ਨ ਲੁੁੱਧੜ): ਪਿੰਡ ਗੰਗਾ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯਾਦਗਾਰੀ ਖੇਡ ਮੈਦਾਨ ਵਿਚ ਨਗਰ ਨਿਵਾਸੀ ਸੰਗਤ ਵਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੌਰਾਨ ਵਿਰਾਸਤੀ ਖੇਡਾਂ ਘੋੜ ਸਵਾਰੀ ਦੀ ਪ੍ਰਦਰਸ਼ਨੀ, ਗਤਕੇਬਾਜ਼ੀ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ।

ਅਜੀਤ ਡੈਸਕ 04-08-2026
ਨਥਾਣਾ, 3 ਅਗਸਤ (ਗੁਰਦਰਸ਼ਨ ਲੁੁੱਧੜ): ਪਿੰਡ ਗੰਗਾ ਦੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯਾਦਗਾਰੀ ਖੇਡ ਮੈਦਾਨ ਵਿਚ ਨਗਰ ਨਿਵਾਸੀ ਸੰਗਤ ਵਲੋਂ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੌਰਾਨ ਵਿਰਾਸਤੀ ਖੇਡਾਂ ਘੋੜ ਸਵਾਰੀ ਦੀ ਪ੍ਰਦਰਸ਼ਨੀ, ਗਤਕੇਬਾਜ਼ੀ ਅਤੇ ਕੁਸ਼ਤੀ ਦੇ ਮੁਕਾਬਲੇ ਕਰਵਾਏ ਗਏ। ਗਤਕੇਬਾਜ਼ੀ ਦੇ ਮੁਕਾਬਲਿਆਂ ਦੌਰਾਨ ਜਿੱਥੇ ਸਿੱਖ ਪ੍ਰਚਾਰਕ ਭਾਈ ਜਗਤਾਰ ਸਿੰਘ ਨੇ ਖ਼ੁਦ ਭਾਗ ਲਿਆ, ਉੱਥੇ ਉਨ੍ਹਾਂ ਦੀ ਗਤਕੇਬਾਜ਼ ਟੀਮ ਦੇ ਨੌਜਵਾਨਾਂ ਵਲੋਂ ਗਤਕੇਬਾਜ਼ੀ ਦੇ ਜੌਹਰ ਵਿਖਾ ਕੇ ਵੀਰਤਾ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ। ਘੋੜ ਸਵਾਰੀ ਦੀ ਪ੍ਰਦਰਸ਼ਨੀ ਵਿਚ ਤਰਲੋਚਨ ਸਿੰਘ ਸਾਬਕਾ ਸਰਪੰਚ, ਦਲਜੀਤ ਸਿੰਘ , ਜੋਬਨਪ੍ਰੀਤ ਸਿੰਘ ਅਤੇ ਹੋਰਨਾਂ ਨੌਜਵਾਨਾਂ ਵਲੋਂ ਭਾਗ ਲੈ ਕੇ ਘੋੜ ਸਵਾਰੀ ਕੀਤੀ ਗਈ। ਵਿਰਾਸਤੀ ਖੇਡਾਂ ਦੌਰਾਨ ਕੁਸ਼ਤੀ ਮੁਕਾਬਲਿਆਂ ਨੇ ਖੂਬ ਰੰਗ ਬੰਨਿ੍ਹਆ। ਦਰਜਨ ਦੇ ਕਰੀਬ ਛੋਟੇ ਬੱਚਿਆਂ ਵਲੋਂ ਭਾਗ ਲੈ ਕੇ ਕੁਸ਼ਤੀ ਲੜੀ ਗਈ। ਸੀਨੀਅਰ ਵਰਗ ਵਿਚ ਰਵੀ ਨਥਾਣਾ ਅਤੇ ਕਾਲਾ ਤਲਵੰਡੀ ਸਾਬੋ ਦਰਮਿਆਨ ਲੜੀ ਗਈ ਕੁਸ਼ਤੀ ਦਾ ਮੁਕਾਬਲਾ ਬਰਾਬਰ ਰਿਹਾ। ਅਖੀਰ ’ਤੇ ਪਿੰਡ ਦੇ ਸਰਪੰਚ ਪ੍ਰਭਦੀਪ ਸਿੰਘ ਅਤੇ ਹਰਦੀਪ ਸਿੰਘ ਗੰਗਾ ਵਲੋਂ ਲੜੀ ਗਈ ਕੁਸ਼ਤੀ ਸਭ ਤੋਂ ਰੌਚਿਕ ਅਤੇ ਖਿੱਚ ਦਾ ਕੇਂਦਰ ਰਹੀ। ਵਿਰਾਸਤੀ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਪਰੀਸ਼ਦ ਦੇ ਚੇਅਰਮੈਨ ਸਵਰਨ ਸਿੰਘ ਪੂਹਲੀ ਅਤੇ ਜ਼ਿਲ੍ਹਾ ਯੂਥ ਵਿੰਗ ਪ੍ਰਧਾਨ ਕਮਲਦੀਪ ਸਿੰਘ ਸਿੱਧੂ ਸੰਗਤ ਨੇ ਮੀਰੀ ਪੀਰੀ ਦਿਵਸ ਮੌਕੇ ਵਿਰਾਸਤੀ ਖੇਡਾਂ ਕਰਵਾਏ ਜਾਣ ਦੀ ਸ਼ਲਾਘਾ ਕੀਤੀ। ਆਗੂਆਂ ਨੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਇਲਾਕੇ ’ਤੇ ਕੀਤੇ ਗਏ ਪਰਉਪਕਾਰਾਂ ਦਾ ਜ਼ਿਕਰ ਕੀਤਾ ਅਤੇ ਗੁਰੂ ਸਾਹਿਬਾਨ ਵਲੋਂ ਦਿੱਤੇ ਸੰਦੇਸ਼ ਅਨੁਸਾਰ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ। ਇਨ੍ਹਾਂ ਵਿਰਾਸਤੀ ਖੇਡਾਂ ਮੌਕੇ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ ਰਮਿੰਦਰ ਸਿੰਘ ਰਮੀ, ਮੀਤ ਪ੍ਰਧਾਨ ਬਲਵਿੰਦਰ ਸਿੰਘ, ਕਾਲਾ ਸਿੰਘ ਸਾਬਕਾ ਸਰਪੰਚ, ਜਗਸੀਰ ਸਿੰਘ ਪੰਚ, ਗੁਰਤੇਜ ਸਿੰਘ ਸਾਬਕਾ ਪੰਚ, ਗੁਰਪ੍ਰੀਤ ਸਿੰਘ ਗੋਪੀ ਲੁੱਧੜ, ਡਾ: ਹਰਬੰਸ ਸਿੰਘ, ਸ਼ਨੀ ਸਿੱਧੂ, ਹੈਪੀ ਸਰਪੰਚ ਅਤੇ ਹੋਰਨਾਂ ਨੌਜਵਾਨਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਪਿਛਲੀ ਖ਼ਬਰ ਦੂਨ ਸਕੂਲ ਕਰਾੜਵਾਲਾ ’ਚ ਮੀਨਾਕਸ਼ੀ ਚੌਧਰੀ ਬਣੇ ਨਵੇਂ ਪ੍ਰਿੰਸੀਪਲ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।