ਲੋਕ ਭਲਾਈ ਸੇਵਾ ਸੰਮਤੀ ਵਲੋਂ ਬੂਟੇ ਲਗਾਉਣਾ ਵੱਡਾ ਉਪਰਾਲਾ- ਕ੍ਰਿਸ਼ਨ ਗਰਗ ਭਾਗੀਵਾਂਦਰ
ਰਾਮਾਂ ਮੰਡੀ, 3 ਅਗਸਤ (ਗੁਰਪ੍ਰੀਤ ਸਿੰਘ ਅਰੋੜਾ)- ਰਾਮਾਂ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ 51 ਬੂਟੇ ਲਗਾਏ ਗਏ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਅਤੇ ਸਾਫ਼ ਰਖਿਆ ਜਾ ਸਕੇ। ਇਸ ਮੌਕੇ ਰਾਮਾਂ ਮੰਡੀ ਦੇ ਸਮਾਜ ਸੇਵੀ ਕ੍ਰਿਸ਼ਨ ਕੁਮਾਰ ਗਰਗ ਭਾਗੀਵਾਂਦਰ ਨੇ ਕਿਹਾ ਕਿ ਲੋਕ ਭਲਾਈ ਸੇਵਾ ਸੰਮਤੀ ਰਾਮਾਂ ਮੰਡੀ ਦੀ ਨਾਮਵਰ ਸੰਸਥਾ ਹੈ।
ਰਾਮਾਂ ਮੰਡੀ ਵਿਖੇ ਪੌਦਾ ਲਗਾਉਂਦੇ ਹੋਏ ਕ੍ਰਿਸ਼ਨ ਕੁਮਾਰ ਭਾਗੀਵਾਂਦਰ ਨਾਲ ਸੰਸਥਾ ਦੇ ਮੈਂਬਰ। ਤਸਵੀਰ: ਗੁਰਪ੍ਰੀਤ ਸਿੰਘ ਅਰੋੜਾ
04-08-2026