02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਐੱਚ. ਐੱਮ. ਈ. ਐੱਲ. ’ਚ ਦੋ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਕੈਂਪ ਲਗਾਇਆ

ਅਜੀਤ ਡੈਸਕ 27-07-2026

ਬਠਿੰਡਾ, 26 ਜੁਲਾਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਐੱਚ.ਪੀ.ਸੀ.ਐੱਲ.-ਮਿੱਤਲ ਐਨਰਜੀ ਲਿਮਟਿਡ ਦੀ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਬਠਿੰਡਾ ਵਿਖੇ ਪੰਜਾਬ ਫੈਕਟਰੀਜ਼ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਦੋ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਪ੍ਰੋਗਰਾਮ ਕਰਵਾਇਆ, ਉਦਘਾਟਨ ਸਮਾਰੋਹ ’ਚ ਐਚ.ਐਮ.ਈ.ਐਲ. ਦੇ ਮੁੱਖ ਪ੍ਰਬੰਧਕ ਅਧਿਕਾਰੀ ਐਮ. ਬੀ. ਗੋਹਿਲ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਬਠਿੰਡਾ ਵਿਸ਼ਾਲ ਸਿੰਗਲਾ ਨੇ ਵਾਇਸ ਪ੍ਰੈਜ਼ੀਡੈਂਟ (ਸੇਫਟੀ) ਹੈਕਟਰ ਸਲਾਜ਼ਾਰ, ਜੀ.ਐਮ. (ਐਚ.ਐਲ) ਚਰਨਜੀਤ ਸਿੰਘ ਅਤੇ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਮੋਹਾਲੀ ਦੇ ਕਾਰਜਕਾਰੀ ਅਧਿਕਾਰੀ ਸੰਜੀਵ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਐਮ.ਬੀ. ਗੋਹਿਲ ਨੇ ਕਿਹਾ ਕਿ ਕਿਸੇ ਵੀ ਉਦਯੋਗਿਕ ਸੰਸਥਾ ਦੀ ਸਫਲਤਾ ਦੀ ਬੁਨਿਆਦ ਮਜ਼ਬੂਤ ਸੁਰੱਖਿਆ ਹੁੰਦੀ ਹੈ, ਜਿਸ ਲਈ ਸੁਰੱਖਿਆ ਸਿਰਫ਼ ਨਿਯਮਾਂ ਦੀ ਪਾਲਣਾ ਤੱਕ ਸੀਮਿਤ ਨਹੀਂ, ਸਗੋਂ ਹਰ ਕਰਮਚਾਰੀ ਦੀ ਸੋਚ ਅਤੇ ਕਾਰਜਸ਼ੈਲੀ ਦਾ ਅਟੱੁਟ ਹਿੱਸਾ ਹੋਣੀ ਚਾਹੀਦੀ ਹੈ। ਵੇਦਾਂਤਾ ਪਾਵਰ ਲਿਮਿਟੇਡ ਦੀ ਸੇਫ਼ਟੀ ਮੈਨੇਜਰ ਪੂਜਾ ਨੇ ਇਲੈਕਟ੍ਰਿਕਲ ਸੇਫ਼ਟੀ ਅਤੇ ਵਰਕ ਪਰਮਿਟ ਸਿਸਟਮ ਬਾਰੇ ਜਾਣਕਾਰੀ ਦਿੱਤੀ। ਅਲਟਰਾ ਟੈਕ ਦੇ ਸੇਫਟੀ ਅਫ਼ਸਰ ਦਵਿੰਦਰਪਾਲ ਸਿੰਘ ਨੇ ਉੱਚਾਈ ’ਤੇ ਸੁਰੱਖਿਅਤ ਕੰਮ ਕਰਨ, ਫਾਲ ਪ੍ਰੋਟੈਕਸ਼ਨ ਸਿਸਟਮ, ਨਿੱਜੀ ਸੁਰੱਖਿਆ ਉਪਕਰਣ ਦੀ ਸਹੀ ਵਰਤੋਂ ਅਤੇ ਕਰੇਨ ਰਾਹੀਂ ਸਮੱਗਰੀ ਦੀ ਸੁਰੱਖਿਅਤ ਹੈਂਡਲਿੰਗ ਬਾਰੇ ਜਾਣਕਾਰੀ ਦਿੱਤੀ। ਰੈਡ ਕ੍ਰਾਸ ਫਸਟ ਏਡ ਟਰੇਨਰ ਨਰੇਸ਼ ਪਠਾਨੀਆ ਨੇ ਮੁੱਢਲੀ ਸਹਾਇਤਾ, ਸੀਪੀਆਰ ਅਤੇ ਐਮਰਜੈਂਸੀ ਸਥਿਤੀਆਂ ਵਿਚ ਵਰਤੀਆਂ ਜਾਣ ਵਾਲੀਆਂ ਜ਼ਰੂਰੀ ਪ੍ਰਕਿਰਿਆਵਾਂ ਦਾ ਵਿਹਾਰਕ ਪ੍ਰਦਰਸ਼ਨ ਕੀਤਾ। ਐਨ.ਐਫ.ਐਲ. ਬਠਿੰਡਾ ਦੇ ਸੇਫਟੀ ਅਫ਼ਸਰ ਅਨਿਲ ਸ਼ਰਮਾ ਨੇ ਉਦਯੋਗਿਕ ਹਾਦਸਿਆਂ ਨਾਲ ਸੰਬੰਧਿਤ ਕੇਸ ਸਟੱਡੀਜ਼ ਪੇਸ਼ ਕੀਤੀ। ਸਿਵਲ ਡਿਫੈਂਸ ਬਠਿੰਡਾ ਦੇ ਡਿਪਟੀ ਚੀਫ਼ ਵਾਰਡਨ ਨਰਿੰਦਰ ਬੱਸੀ ਨੇ ਸੁਰੱਖਿਅਤ ਤੇ ਸਿਹਤਮੰਦ ਜੀਵਨ, ਆਫ਼ਤ ਪ੍ਰਬੰਧਨ ਤੇ ਐਮਰਜੈਂਸੀ ਹਾਲਾਤਾਂ ਵਿਚ ਸਹੀ ਫ਼ੈਸਲੇ ਲੈਣ ਦੇ ਮਹੱਤਵ ਬਾਰੇ ਅਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਜੋਖਮ ਦੀ ਪਛਾਣ, ਰਿਸਕ ਅਸੈਸਮੈਂਟ, ਨਿਯੰਤਰਣ ਉਪਾਵਾਂ ਅਤੇ ਆਧੁਨਿਕ ਹਾਦਸਾ ਰੋਕਥਾਮ ਤਕਨੀਕਾਂ ਬਾਰੇ ਦੱਸਿਆ। ਕੈਂਪ ਦੀ ਸਮਾਪਤੀ ਮੌਕੇ ਸਫ਼ਲ ਉਮੀਦਵਾਰਾਂ ਨੂੰ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ।

ਪਿਛਲੀ ਖ਼ਬਰ ਸੀਟੂ ਅਤੇ ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਨੇ ਮਨਾਇਆ ‘ਜਿੱਤ ਦਿਵਸ’ ਅਗਲੀ ਖ਼ਬਰ ਭਰਾਤਰੀ ਜਥੇਬੰਦੀਆਂ ਨੇ ਰਾਮਪੂਰਾ ਫੂਲ ਵਿਚ ਕੱਢਿਆ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।