02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਭਰਾਤਰੀ ਜਥੇਬੰਦੀਆਂ ਨੇ ਰਾਮਪੂਰਾ ਫੂਲ ਵਿਚ ਕੱਢਿਆ ਰੋਸ ਮਾਰਚ

ਅਜੀਤ ਡੈਸਕ 27-07-2026

ਸਿਰਫ਼ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਕਾਫ਼ੀ ਨਹੀਂ : ਭਰਾਤਰੀ ਜਥੇਬੰਦੀਆਂ
ਰਾਮਪੂਰਾ ਫੂਲ, 26 ਜੁਲਾਈ (ਹੇਮੰਤ ਕੁਮਾਰ ਸ਼ਰਮਾ)-ਅੱਜ ਰਾਮਪੁਰਾ ਫੂਲ ਦੀਆਂ ਭਰਾਤਰੀ ਜਥੇਬੰਦੀਆਂ ਅਤੇ ਆਮ ਲੋਕਾਂ ਵਲੋਂ ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਸੰਘਰਸ਼ਸ਼ੀਲ ਲੋਕਾਂ ਉੱਤੇ ਹੋ ਰਹੇ ਪੁਲਿਸ ਜ਼ਬਰ ਦੇ ਵਿਰੋਧ ਵਿਚ ਭਰਵਾਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਰਾਮਬਾਗ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸਮਾਪਤ ਹੋਇਆ। ਰੋਸ ਮਾਰਚ ਵਿਚ ਵੱਡੀ ਗਿਣਤੀ ਵਿਚ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਅਧਿਆਪਕਾਂ, ਨੌਜਵਾਨਾਂ, ਵਿਦਿਆਰਥੀਆਂ, ਸਾਹਿਤਕਾਰਾਂ, ਬੁੱਧੀਜੀਵੀਆਂ ਅਤੇ ਆਮ ਸ਼ਹਿਰੀਆਂ ਨੇ ਸ਼ਮੂਲੀਅਤ ਕੀਤੀ। ਰੋਸ ਪ੍ਰਦਰਸ਼ਨ ਦੀ ਸ਼ੁਰੂਆਤ ਰਾਮਪੁਰਾ ਦੇ ਫੂਲ ਵਾਲੇ ਅੱਡੇ ਤੋਂ ਕੀਤੀ ਗਈ। ਪਹਿਲਾਂ ਇਕ ਘੰਟੇ ਦੀ ਰੈਲੀ ਕੀਤੀ ਗਈ। ਰੋਸ ਪ੍ਰਦਰਸ਼ਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਭਗਤ ਸਿੰਘ ਦੇ ਚੌਂਕ ਵਿਖੇ ਸਮਾਪਤ ਹੋਇਆ। ਬੁਲਾਰਿਆਂ ਨੇ ਕਿਹਾ ਕਿ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਜਨਤਕ ਦਬਾਅ ਦੀ ਇਕ ਪ੍ਰਾਪਤੀ ਹੈ। ਇਸ ਮੌਕੇ ਵਾਟਰ ਵਰਕਸ ਯੂਨੀ: ਦੇ ਅਮ੍ਰਿਤਪਾਲ ਮਾੜੀ, ਤਰਕਸ਼ੀਲ ਸੁਸਾਇਟੀ ਦੇ ਗਗਨ ਗਰੋਵਰ, ਟੀ.ਐਸ.ਯੂ. ਦੇ ਅੰਗਰੇਜ਼ ਸਿੰਘ, ਪੈਨਸ਼ਨਰ ਵੈਲ: ਐਸੋ: ਦੇ ਹਰਭਜਨ ਸਿੰਘ, ਭਾਕਿਯੂ (ਡਕੌਂਦਾ ਧਨੇਰ) ਦੇ ਗੁਰਨਾਮ ਸਿੰਘ ਤੇ ਨਾਹਰ ਸਿੰਘ, ਮੈਡੀਕਲ ਪ੍ਰੈਕਟੀਸ਼ਨਰ ਯੂਨੀ: ਦੇ ਜਗਤਾਰ ਸਿੰਘ ਫੂਲ, ਸਫ਼ਾਈ ਕਰਮਚਾਰੀ ਯੂਨੀ: ਦੇ ਸਾਜਨ ਕੁਮਾਰ ਤੇ ਬਿੱਟੂ ਪ੍ਰਧਾਨ, ਡੀ. ਟੀ. ਐੱਫ. ਦੇ ਵਿਕਾਸ ਗਰਗ, ਜਮਹੂਰੀ ਅਧਿਕਾਰ ਸਭਾ ਦੇ ਸੁਖਦੇਵ ਪਾਂਧੀ, ਕਿਰਤੀ ਕਿਸਾਨ ਯੂਨੀਅਨ ਤੇ ਭਾਕਿਯੂ ਕ੍ਰਾਂਤੀਕਾਰੀ ਦੇ ਦਰਸ਼ਨ ਸਿੰਘ ਫੂਲ ਨੇ ਸੰਬੋਧਨ ਕੀਤਾ। ਜਗਜੀਤ ਸਿੰਘ ਲਹਿਰਾ, ਜਗਦੇਵ ਸਿੰਘ, ਭਗਵੰਤ ਸਿੰਘ ਲਹਿਰਾ, ਭੋਲਾ ਸਿਧਾਣਾ, ਕੋਰ ਸਿੰਘ ਆਦਿ ਹੋਰ ਆਗੂ ਵੀ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਨੌਜਵਾਨਾਂ, ਵਿਦਿਆਰਥੀਆਂ, ਮਜ਼ਦੂਰਾਂ ਅਤੇ ਹੋਰ ਸੰਘਰਸ਼ਸ਼ੀਲ ਵਰਗਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਵਿਸ਼ਾਲ ਕੀਤਾ ਜਾਵੇਗਾ।

ਪਿਛਲੀ ਖ਼ਬਰ ਐੱਚ. ਐੱਮ. ਈ. ਐੱਲ. ’ਚ ਦੋ ਰੋਜ਼ਾ ਉਦਯੋਗਿਕ ਸੁਰੱਖਿਆ ਸਿਖਲਾਈ ਕੈਂਪ ਲਗਾਇਆ ਅਗਲੀ ਖ਼ਬਰ ਕਾਮਾਗਾਟਾ ਮਾਰੂ ਜਹਾਜ਼ ਦੇ ਨਾਇਕ ਬਾਬਾ ਗੁਰਦਿੱਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।