06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਦਾ ਡੀ.ਆਰ.ਐੱਮ. ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਨਿਰੀਖਣ ਪਲੇਟਫ਼ਾਰਮ ਨੂੰ ਉੱਚਾ ਅਤੇ ਲੰਮਾ ਕਰਨ ਦੀ ਮੰਗ ’ਤੇ ਦਿੱਤਾ ਭਰੋਸਾ

ਅਜੀਤ ਡੈਸਕ 25-07-2026
ਗੋਨਿਆਣਾ, 24 ਜੁਲਾਈ (ਲਛਮਣ ਦਾਸ ਗਰਗ)-ਫ਼ਿਰੋਜ਼ਪੁਰ ਰੇਲ ਮੰਡਲ ਦੇ ਡਿਵੀਜ਼ਨਲ ਰੇਲਵੇ ਮੈਨੇਜਰ (ਡੀ.ਆਰ.ਐਮ.) ਸੰਜੀਵ ਕੁਮਾਰ ਨੇ ਅੱਜ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਦਾ ਵਿਸ਼ੇਸ਼ ਦੌਰਾ ਕਰਕੇ ਸਟੇਸ਼ਨ ਦਾ ਬਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸਟੇਸ਼ਨ ’ਤੇ ਚੱਲ ਰਹੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਨਿਰੀਖਣ ਦੌਰਾਨ ਗੋਨਿਆਣਾ ਰੇਲਵੇ ਸਟੇਸ਼ਨ ’ਤੇ ਜਲ ਦੀ ਸੇਵਾ ਕਰਦੇ ਸੇਵਾਦਾਰਾਂ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਡੀ.ਆਰ.ਐਮ. ਸੰਜੀਵ ਕੁਮਾਰ ਨੂੰ ਕਿਹਾ ਕਿ ਰੇਲਵੇ ਸਟੇਸ਼ਨ ’ਤੇ ਸਮੂਹ ਪਲੇਟਫ਼ਾਰਮ ਬਹੁਤ ਜ਼ਿਆਦਾ ਨੀਵੇਂ ਹੋਣ ਕਾਰਨ ਰੇਲਵੇ ਸਫ਼ਰ ਦੌਰਾਨ ਬਜ਼ੁਰਗ ਯਾਤਰੀਆਂ ਨੂੰ ਰੇਲ ਗੱਡੀ ਵਿਚ ਚੜ੍ਹਨ ਅਤੇ ਉੱਤਰਨ ਸਮੇਂ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ, ਕਈ ਵਾਰੀ ਤਾਂ ਜਾਨੀ ਹਾਦਸੇ ਵੀ ਹੋ ਚੁੱਕੇ ਹਨ। ਕ੍ਰਿਪਾ ਕਰਕੇ ਸਮੂਹ ਪਲੇਟਫ਼ਾਰਮਾਂ ਨੂੰ ਉੱਚਾ ਅਤੇ ਲੰਮਾ ਕੀਤਾ ਜਾਵੇ, ਤਾਂ ਜੋ ਯਾਤਰੀਆਂ ਨੂੰ ਆਉਣ-ਜਾਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡੀ.ਆਰ.ਐਮ. ਸੰਜੀਵ ਕੁਮਾਰ ਨੇ ਕਿਹਾ ਕਿ ਗੋਨਿਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਦਾ ਨਿਰਮਾਣ ਕਾਰਜ ਅਗਲੇ 6 ਤੋਂ 8 ਮਹੀਨਿਆਂ ਵਿਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਜਿਨ੍ਹਾਂ ਵਿਚ ਸੱਤਪਾਲ ਸੱਤੀ, ਸੰਦੀਪ ਕੁਮਾਰ ਸੀਟੂ, ਗੋਪਾਲ, ਮੰਗਲ ਚੰਦ, ਵਿਸ਼ਨੂ, ਕਾਲਾ, ਸੰਜੂ ਭੂਸ਼ਣ ਸਮੇਤ ਹੋਰ ਕਈ ਸੇਵਾਦਾਰ ਹਾਜ਼ਰ ਸਨ। ਉਕਤ ਸੇਵਾਦਾਰਾਂ ਨੇ ਡੀ.ਆਰ.ਐਮ. ਨੂੰ ਦੱਸਿਆ ਕਿ ਪੰਜਾਬ ਮੇਲ, ਜੰਮੂ ਤਵੀ ਅਤੇ ਛਿੰਦਵਾੜਾਂ ਵਰਗੀਆਂ ਲੰਬੀ ਦੂਰੀ ਦੀਆਂ ਮੇਲ ਗੱਡੀਆਂ ਲਈ ਰੇਲਵੇ ਪਲੇਟਫ਼ਾਰਮ ਬਹੁਤ ਜ਼ਿਆਦਾ ਨੀਵਾਂ ਅਤੇ ਛੋਟਾਂ ਹੈ। ਡੀ.ਆਰ.ਐਮ. ਸੰਜੀਵ ਕੁਮਾਰ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਸੁਣਦਿਆਂ ਆਪਣੇ ਅਧਿਕਾਰੀਆਂ ਨੂੰ ਮੌਕੇ ’ਤੇ ਹੀ ਨਿਰੀਖਣ ਕਰਨ ਅਤੇ ਤਕਨੀਕੀ ਤੌਰ ’ਤੇ ਸੰਭਵ ਹੋਣ ’ਤੇ ਪਲੇਟਫ਼ਾਰਮ ਦੀ ਲੰਬਾਈ ਵਧਾਉਣ ਲਈ ਕਿਹਾ। ਗੋਨਿਆਣਾ ਮੰਡੀ ਦੇ ਨਿਵਾਸੀਆਂ ਅਤੇ ਸੇਵਾਦਾਰਾਂ ਨੇ ਡੀ.ਆਰ.ਐਮ. ਸੰਜੀਵ ਕੁਮਾਰ ਦਾ ਉਨ੍ਹਾਂ ਦੇ ਸਕਾਰਾਤਮਿਕ ਰਵੱਈਏ ਅਤੇ ਦਿੱਤੇ ਭਰੋਸੇ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਪਿਛਲੀ ਖ਼ਬਰ ਸਫਾਈ ਕਰਮਚਾਰੀਆਂ ਦੇ ਸੰਘਰਸ਼ ਨੂੰ ਕਾਂਗਰਸੀ ਆਗੂਆਂ ਨੇ ਦਿੱਤਾ ਸਮਰਥਨ, ਬਰਨਾਲਾ ਲਾਠੀਚਾਰਜ ਦੀ ਕੀਤੀ ਨਿਖੇਧੀ ਅਗਲੀ ਖ਼ਬਰ ਦਿੱਲੀ ਵਿਚ ਵਿਦਿਆਰਥੀਆਂ ’ਤੇ ਹੋਏ ਲਾਠੀਚਾਰਜ ਵਿਰੁੱਧ ਯੂਥ ਕਾਂਗਰਸ ਨੇ ਭੁੱਚੋ ਮੰਡੀ ਵਿਚ ਰੋਸ ਮਾਰਚ ਕੱਢਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।