07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਭਰਵੇਂ ਮੀਂਹ ਉਪਰੰਤ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਕਈ ਹਿੱਸਿਆਂ ’ਚ ਭਰਿਆ ਪਾਣੀ

ਅਜੀਤ ਡੈਸਕ 03-07-2026

ਤਲਵੰਡੀ ਸਾਬੋ, 2 ਜੁਲਾਈ (ਰਣਜੀਤ ਸਿੰਘ ਰਾਜੂ)- ਲੰਘੀ ਰਾਤ ਪਏ ਭਰਵੇਂ ਮੀਂਹ ਕਾਰਨ ਇਤਿਹਾਸਿਕ ਨਗਰ ਤਲਵੰਡੀ ਸਾਬੋ ਸਵੇਰੇ ਜਲਥਲ ਦਿਖਾਈ ਦਿੱਤਾ ਕੁਝ ਹਿੱਸਿਆਂ ‘ਚ ਪਾਣੀ ਜਮਾਂ ਹੋ ਜਾਣ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤੇ ਸਭ ਤੋਂ ਵੱਡੀ ਮੁਸ਼ਕਿਲ ਇਹ ਖੜ੍ਹੀ ਹੋ ਗਈ ਹੈ ਕਿ ਪਹਿਲਾਂ ਹੀ ਤਰਸਯੋਗ ਹਾਲਤ ‘ਚ ਪਹੁੰਚ ਚੁੱਕਾ ਨਗਰ ਦਾ ਬੱਸ ਅੱਡਾ ਮੀਂਹ ਦੇ ਪਾਣੀ ਕਾਰਨ ਛੱਪੜ ਦਾ ਰੂਪ ਧਾਰ ਚੁੱਕੈ ਜਿਸ ਕਾਰਨ ਬੱਸ ਆਪ੍ਰੇਟਰਾਂ ਤੇ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹੈ। ਦੱਸਣਯੋਗ ਹੈ ਕਿ ਪੰਜਾਬ ਦੇ ਕਈ ਹੋਰਨਾਂ ਹਿੱਸਿਆਂ ਵਾਂਗ ਤਲਵੰਡੀ ਸਾਬੋ ਦੇ ਇਲਾਕੇ ‘ਚ ਵੀ ਬੀਤੀ ਰਾਤ ਜੰਮ ਕੇ ਮੀਂਹ ਪਿਆ। ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਤਾਂ ਰੌਣਕ ਦਿਖਾਈ ਦਿੱਤੀ ਪਰ ਸਥਾਨਕ ਨਗਰ ਦੇ ਲੋਕਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਵੇਰੇ ਸਮੁੱਚਾ ਨਗਰ ਹੀ ਜਲਥਲ ਦਿਖਾਈ ਦਿੱਤਾ ਅਤੇ ਨਗਰ ਦੇ ਨੀਵੇਂ ਇਲਾਕੇ ਤਾਂ ਸਮੁੰਦਰ ਵਾਂਗ ਜਾਪ ਰਹੇ ਸਨ। ਭਾਵੇਂ ਸਮੇਂ ਦੇ ਨਾਲ-ਨਾਲ ਬਹੁਤੇ ਇਲਾਕਿਆਂ ‘ਚੋਂ ਪਾਣੀ ਘਟ ਰਿਹੈ ਪਰ ਨਗਰ ਦਾ ਬੱਸ ਅੱਡਾ ਜੋ ਪਹਿਲਾਂ ਹੀ ਸਰਕਾਰੀ ਅਣਦੇਖੀ ਕਰਕੇ ਮੰਦੀ ਹਾਲਤ ‘ਚ ਪਹੁੰਚ ਗਿਐ ਮੀਂਹ ਦੇ ਪਾਣੀ ‘ਚ ਬੁਰੀ ਤਰ੍ਹਾਂ ਘਿਰ ਗਿਐ। ਹਾਲਾਤ ਇਹ ਨੇ ਕਿ ਬੱਸ ਅੱਡੇ ‘ਚ ਵੜਨ ਲਈ ਥਾਂ ਹੀ ਨਹੀਂ ਬਚੀ ਤੇ ਨਾ ਹੀ ਬੱਸਾਂ ਅੰਦਰ ਜਾ ਰਹੀਆਂ ਹਨ। ਹਾਲਾਤ ਨੂੰ ਦੇਖਦਿਆਂ ਬੱਸ ਆਪ੍ਰੇਟਰਾਂ ਵਲੋਂ ਅੱਡੇ ਦੇ ਬਾਹਰੋਂ ਬੱਸਾਂ ਚਲਾਈਆਂ ਜਾ ਰਹੀਆਂ ਹਨ ਜਿਸ ਕਾਰਣ ਆਮ ਲੋਕਾਂ ਦੀ ਖੱਜਲਖੁਆਰੀ ਵਧ ਗਈ ਹੈ। ਨਗਰ ਦੀਆਂ ਕੁਝ ਮਾਰਕਿਟਾਂ ‘ਚ ਵੀ ਪਾਣੀ ਭਰਨ ਨਾਲ ਕਈ ਦੁਕਾਨਾਂ ਦੇ ਨੁਕਸਾਨ ਦੀ ਖ਼ਬਰ ਹੈ ਤਾਂ ਕੁਝ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ। ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਂ ਦੇ ਪੁੱਤਰ ਹਰਜੀਤ ਸਿੰਘ ਸਰਾਂ ਮੁਤਾਬਿਕ ਨੀਵੇਂ ਇਲਾਕਿਆਂ ‘ਚੋਂ ਪਾਣੀ ਕੱਢਣ ਲਈ ਕੰਮ ਤੇਜ਼ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ ਆਰਟੀਫ਼ਿਸ਼ੀਅਲ ਇਟੈਲੀਜੈਂਸ ਅਤੇ ਰੋਬੋਟਿਕਸ ਤਕਨੀਕਾਂ ਬਾਰੇ 15 ਰੋਜ਼ਾ ਸਮਰ ਕੈਂਪ ਲਗਾਇਆ ਅਗਲੀ ਖ਼ਬਰ ਗ੍ਰੇਟ ਡਿਸਕਵਰੀਅਨਜ਼ ਦਾ ਸੁਨਹਿਰੀ ਪਰਚਮ, ਰਾਜ ਪੱਧਰੀ ਸਪੈਕਟਰਾ ਖੇਡ ਮੁਕਾਬਲੇ ’ਚ ਜਿੱਤੇ ਸੋਨੇ ਦੇ ਤਗ਼ਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।