ਰਾਮਾਂ ਮੰਡੀ, 14 ਜੂਨ (ਤਰਸੇਮ ਸਿੰਗਲਾ)- ਸਥਾਨਕ ਇਕ ਵੈਲਡਿੰਗ ਦੀ ਵਰਕਸ਼ਾਪ 'ਚੋਂ 4/5 ਜੂਨ ਦੀ ਦਰਮਿਆਨੀ ਰਾਤ ਵੈਲਡਿੰਗ ਦਾ ਸਾਮਾਨ ਚੋਰੀ ਕਰਨ ਵਾਲੇ ਚੋਰਾਂ ਸਮੇਤ ਇਕ ਕਬਾੜੀਏ ਵਿਰੁੱਧ ਰਾਮਾਂ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ¢ ਪ੍ਰਾਪਤ ਜਾਣਕਾਰੀ ਅਨੁਸਾਰ ਵੈਲਡਿੰਗ ਦੁਕਾਨਦਾਰ ਰਜਿੰਦਰ ਸਿੰਘ ਪੁੱਤਰ ਸੱਜਣ ਸਿੰਘ ਵਾਸੀ ਰਾਮਾਂ ਮੰਡੀ ਨੇ ਰਾਮਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 4/5 ਜੂਨ ਦੀ ਦਰਮਿਆਨੀ ਰਾਤ ਮਨਪ੍ਰੀਤ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਉਸ ਦੇ ਨਾਮਾਲੂਮ ਸਾਥੀ ਉਸ ਦੀ ਵਰਕਸ਼ਾਪ ਵਿਚੋਂ ਸ਼ਟਰ ਦੇ ਤਾਲੇ ਤੋੜ ਕੇ ਸਾਮਾਨ ਚੋਰੀ ਕਰਕੇ ਲੈ ਗਏ ਅਤੇ ਅਕਸ਼ੈ ਕੁਮਾਰ ਕਬਾੜੀਆ ਤਲਵੰਡੀ ਸਾਬੋ ਨੂੰ ਵੇਚ ਦਿੱਤਾ¢ ਰਾਮਾਂ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਮਨਪ੍ਰੀਤ ਸਿੰਘ ਤਲਵੰਡੀ ਸਾਬੋ ਅਤੇ ਉਸ ਦੇ ਨਾਮਾਲੂਮ ਸਾਥੀਆਂ ਅਤੇ ਅਕਸ਼ੈ ਕੁਮਾਰ ਕਬਾੜੀਏ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ¢