05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ‘ਤਾਲਮੇਲ ਕਮੇਟੀ' ਨਿਯੁਕਤ

ਅੰਮ੍ਰਿਤਸਰ, 5 ਅਕਤੂਬਰ - ਪ੍ਰਗਟ ਸਿੰਘ ਦਫ਼ਤਰ ਸਕੱਤਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਾਰੀ ਪੱਤਰ ਅਨੁਸਾਰ ਕੌਮੀ ਏਕਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ, ਪੰਜਾਬ ਦੀਆਂ ਸੁਹਿਰਦ ਹਮਖ਼ਿਆਲੀ ਜਥੇਬੰਦੀਆਂ, ਹੋਰ ਰਾਜਨੀਤਿਕ ਜਥੇਬੰਦੀਆਂ...

ਅਜੀਤ ਡੈਸਕ 05-10-2026

ਅੰਮ੍ਰਿਤਸਰ, 5 ਅਕਤੂਬਰ - ਪ੍ਰਗਟ ਸਿੰਘ ਦਫ਼ਤਰ ਸਕੱਤਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਜਾਰੀ ਪੱਤਰ ਅਨੁਸਾਰ ਕੌਮੀ ਏਕਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ, ਪੰਜਾਬ ਦੀਆਂ ਸੁਹਿਰਦ ਹਮਖ਼ਿਆਲੀ ਜਥੇਬੰਦੀਆਂ, ਹੋਰ ਰਾਜਨੀਤਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਨ ਲਈ ‘ਤਾਲਮੇਲ ਕਮੇਟੀ' ਨਿਯੁਕਤ ਕੀਤੀ ਗਈ ਹੈ। ਇਸ ਦੇ ਤਹਿਤ ਸੁਖਵਿੰਦਰ ਸਿੰਘ ਅਗਵਾਨ ਨੂੰ ਕੋਆਰਡੀਨੇਟਰ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜਦਕਿ ਪ੍ਰਗਟ ਸਿੰਘ ਰਈਆ ਅਤੇ ਰਣਜੀਤ ਸਿੰਘ ਧਨੋਆ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਹੈ।

ਪਿਛਲੀ ਖ਼ਬਰ ਦੂਸਰੀ ਜਮਾਤ ਤੋਂ ਫੜ੍ਹਿਆ ਰੈਕੇਟ, ਹੁਣ ਨੈਸ਼ਨਲ ਟੀਮ ਦਾ ਬਣੀ ਹਿੱਸਾ ਅਗਲੀ ਖ਼ਬਰ ਜਲਾਲਾਬਾਦ ’ਚ ਪੰਜਾਬ ਤੋਂ ਬਾਹਰ ਦੀ ਝੋਨੇ ਨਾਲ ਭਰੀ ਟਰਾਲੀ ਕਾਬੂ