12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਨੇ ਕਰਵਾਈ ਬੱਚਿਆਂ ਦੀ ਪੂਲ ਪਾਰਟੀ <br/>

ਅਜੀਤ ਡੈਸਕ 24-05-2026
ਚਾਉਕੇ, 23 ਮਈ (ਮਨਜੀਤ ਸਿੰਘ ਘੜੈਲੀ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਗਤੀਵਿਧੀਆਂ ਕਰਵਾ ਕੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖਣ ਦੀ ਤਰਜ਼ੀਹ ਦਿੱਤੀ ਜਾਂਦੀ ਹੈ¢ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ (ਡਾਇਰੈਕਟਰ) ਦੀ ਅਗਵਾਈ ਹੇਠ ਪ੍ਰਾਇਮਰੀ ਵਿੰਗ ਦੇ ਬੱਚਿਆਂ ਲਈ ਸੰਸਥਾ 'ਚ ਬਣੇ ਮਾਡਰਨ ਸਵੀਮਿੰਗ ਪੂਲ 'ਚ ਵਾਟਰ ਸ਼ਪਲੈੱਸ ਪੂਲ ਪਾਰਟੀ ਸਿਰਲੇਖ ਹੇਠ ਪੂਲ ਪਾਰਟੀ ਕਰਵਾਈ ਗਈ¢ਜਿਸ ਚ ਨਰਸਰੀ ਤੋਂ ਲੈ ਕੇ ਦੂਸਰੀ ਕਲਾਸ ਤੱਕ ਦੇ ਬੱਚਿਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ, ਇਹ ਪਾਰਟੀ ਬੱਚਿਆਂ ਨੂੰ ਗਰਮੀ ਤੋਂ ਰਾਹਤ ਦੇਣ ਅਤੇ ਮਨੋਰੰਜਨ ਭਰਿਆ ਯਾਦਗਾਰ ਦਿਨ ਪ੍ਰਦਾਨ ਕਰਨ ਲਈ ਖ਼ਾਸ ਤੌਰ 'ਤੇ ਕਰਵਾਈ ਗਈ¢ ਅਧਿਆਪਕਾਂ ਨੇ ਵੀ ਬੱਚਿਆਂ ਨਾਲ ਪਾਰਟੀ 'ਚ ਹਿੱਸਾ ਲੈਂਦੇ ਹੋਏ ਫੰਨੀ ਗੇਮਾਂ ਖੇਡੀਆਂ, ਜਿਸ ਨਾਲ ਬੱਚਿਆਂ ਅਤੇ ਅਧਿਆਪਕਾਂ ਵਿਚਕਾਰ ਪਿਆਰ ਅਤੇ ਆਪਸੀ ਸਾਂਝ ਮਜ਼ਬੂਤ ਹੋਈ¢ ਇਸ ਪੂਲ ਪਾਰਟੀ ਦਾ ਵਿਸ਼ੇਸ਼ ਮਹੱਤਵ ਇਹ ਰਿਹਾ ਕਿ ਮਾਹਿਰ ਤੈਰਾਕੀ ਕੋਚਾਂ ਨੇ ਬੱਚਿਆਂ ਨੂੰ ਤੈਰਨ ਦੇ ਮੁੱਢਲੇ ਤਰੀਕੇ ਸਿਖਾਏ ਅਤੇ ਬੱਚਿਆਂ ਨੂੰ ਪਾਣੀ 'ਚ ਤੈਰਨ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ¢ ਸੰਸਥਾ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਸਾਗਰਜੀਤ ਸਿੰਘ ਖੀਪਲ(ਡਾਇਰੈਕਟਰ) ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਨੂੰ ਗਰਮੀਆਂ ਦਾ ਸਾਕਾਰਤਮਿਕ ਢੰਗ ਨਾਲ ਆਨੰਦ ਲੈਣ ਦਾ ਮÏਕਾ ਦਿੰਦੀਆਂ ਹਨ ਅਤੇ ਅਧਿਆਪਕਾਂ ਨਾਲ ਵੀ ਉਨ੍ਹਾਂ ਦੀ ਸਾਂਝ ਹੋਰ ਮਜ਼ਬੂਤ ਬਣਦੀ ਹੈ¢ ਪੂਲ ਪਾਰਟੀ ਦਾ ਸਮਾਪਨ ਬੱਚਿਆਂ ਦੇ ਚਮਕਦੇ ਚਿਹਰਿਆਂ ਅਤੇ ਸੁਹਾਵੀਆਂ ਯਾਦਾਂ ਨਾਲ ਹੋਇਆ¢

ਪਿਛਲੀ ਖ਼ਬਰ ਪੀਰਖਾਨਾ ਜਲਾਲ ਵਿਖੇ 20ਵਾਂ ਵਿਸ਼ਾਲ ਸਲਾਨਾ ਭੰਡਾਰਾ ਕਰਵਾਇਆ <br/> ਅਗਲੀ ਖ਼ਬਰ ਕਲੇਅ ਇੰਡੀਆ ਸਕੂਲ 'ਚ ਵਿਦਿਆਰਥੀਆਂ ਲਈ 'ਮੈਜਿਕ ਮੈਥ' ਦੀਆਂ ਕਲਾਸਾਂ ਲਗਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।