07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੂਬੇ ਦੀਆਂ ਨਿਗਮ ਚੋਣਾਂ 'ਚ ਪੰਜਾਬਣ ਵੋਟਰਾਂ ਬਣਨਗੀਆਂ ਫ਼ੈਸਲਾਕੁੰਨ <br/>

ਅਜੀਤ ਡੈਸਕ 24-05-2026
ਬਠਿੰਡਾ, 23 ਮਈ (ਵੀਰਪਾਲ ਸਿੰਘ)-ਆਮ ਆਦਮੀ ਪਾਰਟੀ ਵਲੋਂ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ | ਆਪ ਸਰਕਾਰ ਦੇ 51 ਮਹੀਨਿਆਂ ਦਾ ਕਾਰਜਕਾਲ ਬੀਤ ਜਾਣ ਤੋਂ ਬਾਅਦ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ | ਸੂਬੇ ਵਿਚ ਹੋ ਰਹੀ ਨਿਗਮ ਦੀਆਂ ਚੋਣਾਂ ਵਿਚ ਪੰਜਾਬ ਦੀਆਂ ਔਰਤਾਂ ਵਲੋਂ ਆਪ ਸਰਕਾਰ ਵਲੋਂ ਕੀਤੀ ਗਈ ਵਾਅਦਾ ਖਿਲਾਫ਼ੀ ਦੇ ਰੋਸ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਆਪ ਵਲੋਂ ਪੰਜਾਬ ਦੀਆਂ ਔਰਤਾਂ ਦਾ ਭਰੋਸਾ ਬਣਾਈ ਰੱਖਣਾ ਆਸਾਨ ਨਹੀਂ ਰਹੇਗਾ | ਇਸ ਮਾਮਲੇ ਦੇ ਸਬੰਧ ਵਿਚ 'ਅਜੀਤ' ਵਲੋਂ ਸੂਬੇ ਦੀਆਂ ਕੁਝ ਸਮਾਜਸੇਵੀ ਅਤੇ ਰਾਜਨੀਤਿਕ ਔਰਤਾਂ ਨਾਲ ਗੱਲਬਾਤ ਕਰਦੇ ਆਪ ਸਰਕਾਰ ਵਲੋਂ ਸੂਬੇ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੇ ਵਾਅਦਿਆਂ ਦੇ ਬਾਰੇ 'ਚ ਵਿਚਾਰ ਚਰਚਾ ਕੀਤੀ ਗਈ | ਇਸ ਮਾਮਲੇ ਦੇ ਸਬੰਧ ਵਿਚ ਪ੍ਰੋ: ਰਾਗਨੀ ਸ਼ਰਮਾ ਹਲਕਾ ਧਰਮਕੋਟ ਮੋਗਾ ਵਲੋਂ 'ਅਜੀਤ' ਨਾਲ ਗੱਲ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਪੰਜਾਬ ਦੀਆਂ 1 ਕਰੋੜ 77 ਹਜ਼ਾਰ 543 ਗ੍ਰਹਿਣੀਆਂ ਨੂੰ 1000 ਰੁਪਏ ਮਹੀਨਾ ਦਿੱਤੇ ਜਾਣ ਦੇ ਵਾਅਦੇ ਕਰਕੇ ਔਰਤਾਂ ਦੀਆਂ ਵੋਟਾਂ ਹਾਸਲ ਕੀਤੀਆਂ ਗਈਆਂ ਸਨ | ਪਰ ਆਪ ਸਰਕਾਰ ਦੇ ਕਾਰਜਕਾਲ ਦੇ ਚਾਰ ਸਾਲਾਂ ਤੋਂ ਵੱਧ ਸਮਾਂ ਲੰਘ ਜਾਣ ਤੋਂ ਬਾਅਦ ਵੀ ਔਰਤਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਨਹੀਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਔਰਤਾਂ ਨੂੰ ਗੁੰਮਰਾਹ ਕਰਨ ਦੇ ਨਤੀਜੇ ਇਨ੍ਹਾਂ ਨਿਗਮ ਦੀਆਂ ਚੋਣਾਂ ਵਿਚ ਭੁਗਤਣੇ ਪੈ ਸਕਦੇ ਹਨ | ਇਸ ਤਰ੍ਹਾਂ ਹੀ ਮਹਿਲਾ ਵਿੰਗ ਆਗੂ ਡਾਕਟਰ ਵੀਨਾ ਗਰਗ ਵਲੋਂ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਪ ਸਰਕਾਰ ਵਲੋਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤੇ ਜਾਣ ਨਾਲ ਪੰਜਾਬੀਆਂ ਨਾਲ ਬਹੁਤ ਸਾਰੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਹਾਸਿਲ ਕਰ ਲਈਆਂ | ਸੱਤਾ ਵਿਚ ਸੰਭਾਲਣ ਤੋਂ ਬਾਅਦ ਪੰਜਾਬ 'ਚ ਹਰ ਮਾਂ, ਭੈਣ ਅਤੇ ਧੀ ਪੂਰੀ ਤਰ੍ਹਾਂ ਅਸੁਰੱਖਿਅਤ ਹੈ | ਬਜ਼ਾਰ ਵਿਚੋਂ ਔਰਤਾਂ ਦਾ ਲੰਘਣਾ ਮੁਸ਼ਕਿਲ ਹੋ ਚੁੱਕਾ | ਸ਼ਰੇਆਮ ਨਸ਼ੇੜੀਆਂ ਵਲੋਂ ਔਰਤਾਂ ਦੇ ਪਰਸ, ਸੋਨੇ ਦੇ ਗਹਿਣੇ ਜ਼ਬਰੀ ਖੋਹੇ ਜਾਣ ਦੀਆਂ ਖ਼ਬਰਾਂ ਚਰਚਾ ਵਿਚ ਹਨ | ਔਰਤਾਂ 1000 ਰੁਪਏ ਦਿੱਤੇ ਜਾਣ ਦੀ ਗੱਲ ਤਾਂ ਦੂਰ ਰਹਿ ਚੁੱਕੀ, ਜੋ ਔਰਤਾਂ ਪਾਸ ਆਪਣੀ ਤੁਸ਼ ਪੂੰਜੀ ਵੀ ਸੁਰੱਖਿਅਤ ਨਹੀਂ | ਉਨ੍ਹਾਂ ਕਿਹਾ ਕਿ ਇਨ੍ਹਾਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਸਰਕਾਰ ਪ੍ਰਤੀ ਔਰਤਾਂ ਦੀ ਨਰਾਜ਼ਗੀ ਸਿਖ਼ਰ 'ਤੇ ਪੁੱਜ ਚੁੱਕੀ ਹੈ | ਸੂਬੇ ਦੀਆਂ ਔਰਤਾਂ ਆਪ ਵਲੋਂ ਆਪਣੇ ਨਾਲ ਕੀਤੇ ਗਏ ਝੂਠੇ ਵਾਅਦਿਆਂ ਦਾ ਹਿਸਾਬ ਚੁਕਤਾ ਕਰਨ ਲਈ 26 ਮਈ ਦੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ |
ਬਠਿੰਡਾ ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਰਹਿ ਚੁੱਕੀ ਅਲਕਾ ਹਾਂਡਾ ਵਲੋਂ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਔਰਤ ਵੋਟਰਾਂ ਦਾ ਸਹਾਰਾ ਲੈ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਈ ਹੈ | ਸੱਤਾ ਸੰਭਾਲਣ ਤੋਂ ਬਾਅਦ ਔਰਤਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਾ | ਪੰਜਾਬ ਦੀ ਆਂਗਣਵਾੜੀ ਵਰਕਰਾਂ ਲੰਘੇ 4 ਵਰਿ੍ਹਆਂ ਤੋਂ ਆਪਣੇ ਵਾਅਦੇ ਯਾਦ ਕਰਵਾਉਣ ਲਈ ਸੜਕਾਂ 'ਤੇ ਧਰਨੇ ਲਗਾ ਰਹੀਆਂ ਹਨ | ਆਪ ਸਰਕਾਰ ਵਲੋਂ 'ਆਪ' ਦੀਆਂ ਮਹਿਲਾ ਆਗੂਆਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ | ਪੰਜਾਬ ਦੀਆਂ ਨਗਰ ਨਿਗਮਾਂ ਦੀਆਂ ਚੋਣ ਪੈਸੇ ਦੇ ਬਲ 'ਤੇ ਲੜੀਆਂ ਜਾ ਰਹੀਆਂ ਪੰਜਾਬ ਦੀਆਂ ਔਰਤਾਂ ਆਉਣ ਵਾਲੀ 26 ਮਈ ਨੂੰ ਆਪਣੇ ਨਾਲ ਕੀਤੀ ਗਈ ਵਾਅਦਾ ਖਿਲਾਫ਼ੀ ਦਾ ਹਿਸਾਬ ਕਿਤਾਬ ਕਰਨ ਲਈ ਪੱਬਾਂ ਭਾਰ ਹਨ | ਜਿਸ ਤਰ੍ਹਾਂ ਔਰਤਾਂ ਦੇ ਸਹਾਰੇ ਆਪ ਸੱਤਾ ਵਿਚ ਆਈ ਹੈ | ਉਸੇ ਤਰ੍ਹਾਂ ਪੰਜਾਬ ਦੀ ਪੌਣੇ ਦੋ ਕਰੋੜ ਔਰਤਾਂ ਆਪ ਨੂੰ ਪੰਜਾਬ ਦੀ ਸੱਤਾ ਤੋਂ ਚਲਦੇ ਕਰਨ ਲਈ ਉਤਾਵਲੀਆਂ ਹਨ |
ਸਮਾਜਸੇਵੀ ਅਤੇ ਹੈਲਥ ਟਰੇਨਰ ਡਾਕਟਰ ਕੁਲਦੀਪ ਕੌਰ ਨੇ 'ਅਜੀਤ' ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਨਾਰੀ ਦੁਨੀਆਂ ਭਰ ਵਿਚੋਂ ਸ਼ਕਤੀਸ਼ਾਲੀ ਹੈ | ਪੰਜਾਬ ਦੀਆਂ ਔਰਤਾਂ ਜੇ 'ਆਪ' ਨੂੰ ਪੰਜਾਬ ਦੇ ਤਖ਼ਤ ਤਾਜ ਬਿਠਾਇਆ | ਪੰਜਾਬ ਸਰਕਾਰ ਵਲੋਂ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤੇ ਜਾਣ ਵਾਲਾ ਨੋਟੀਫ਼ਿਕੇਸ਼ਨ ਜਾਰੀ ਕਰਨ ਤੋਂ ਬਾਅਦ ਅੱਜ ਤੱਕ ਸਿਰਫ਼ ਪ੍ਰਚਾਰ ਕਰਨ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪਾਇਆ | ਕਾਂਗਰਸੀ ਆਗੂ ਅਤੇ ਸਮਾਜ ਸੇਵਿਕਾ ਅੰਮਿ੍ਤਾ ਗਿੱਲ ਨੇ 'ਅਜੀਤ' ਨਾਲ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਔਰਤਾਂ ਵਲੋਂ ਆਪ ਦੇ ਲਾਰਿਆਂ 'ਤੇ ਕਿਸੇ ਤਰ੍ਹਾਂ ਦਾ ਭਰੋਸਾ ਨਹੀਂ ਕਰਨਗੀਆਂ | ਪੰਜਾਬ ਦੀਆਂ ਔਰਤਾਂ ਬਹੁਤ ਹੀ ਬੁੱਧੀਮਾਨ ਹਨ | ਆਪ ਦੇ 1000 ਰੁਪਏ ਮਹੀਨੇ ਦਿੱਤੇ ਜਾਣ ਵਾਲੇ ਲਾਰਿਆਂ ਤੋਂ ਵਾਰ-ਵਾਰ ਭਰੋਸਾ ਨਹੀਂ ਕਰਨਗੀਆਂ | ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਪੰਜਾਬ ਵਿਚੋਂ ਬਿਸਤਰਾ ਗੋਲ ਕਰਨ ਲਈ ਔਰਤਾਂ ਦਾ ਵੱਡਾ ਹੱਥ ਹੋਵੇਗਾ |

ਪਿਛਲੀ ਖ਼ਬਰ ਲੋਕ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਵੋਟ ਨਾਲ ਦੇਣਗੇ- ਬੀਬੀ ਜਸਵਿੰਦਰ ਕੌਰ <br/> ਅਗਲੀ ਖ਼ਬਰ ਉਘੇ ਢਾਡੀ ਬਲਵਿੰਦਰ ਭਗਤਾ, ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।