07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਉਘੇ ਢਾਡੀ ਬਲਵਿੰਦਰ ਭਗਤਾ, ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/>

ਅਜੀਤ ਡੈਸਕ 24-05-2026
ਭਗਤਾ ਭਾਈਕਾ, 23 ਮਈ (ਸੁਖਪਾਲ ਸਿੰਘ ਸੋਨੀ)- ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਸਿਆਸੀ ਬਲ ਮਿਲਿਆ, ਜਦੋਂ ਉੱਘੇ ਢਾਡੀ ਬਲਵਿੰਦਰ ਸਿੰਘ ਭਗਤਾ ਸਥਾਨਕ ਸ਼ਹਿਰ ਵਿਖੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿਚ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ¢ ਇਸ ਮੌਕੇ ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ ਨੇ ਢਾਡੀ ਬਲਵਿੰਦਰ ਸਿੰਘ ਭਗਤਾ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਦਲ ਵਿਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ¢ ਮਲੂਕਾ ਨੇ ਨਗਰ ਪੰਚਾਇਤ ਭਗਤਾ ਭਾਈ ਦੀ ਚੋਣ ਲੜ ਰਹੇ ਉਮੀਦਵਾਰਾਂ ਨੰੂ ਵੋਟ ਪਾਉਣ ਦੀ ਅਪੀਲ ਕਰਦੇ ਦਾਅਵਾ ਕੀਤਾ ਕਿ ਸੂਬੇ ਵਿਚ ਸਭ ਤੋਂ ਵੱਧ ਵਿਕਾਸ ਅਕਾਲੀ ਸਰਕਾਰ ਸਮੇਂ ਹੋਇਆ ਹੈ ¢ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਬਠਿੰਡਾ ਵਿਖੇ ਏਮਜ਼ ਹਸਪਤਾਲ ਅਤੇ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਣਨ ਨਾਲ ਮਾਲਵਾ ਖੇਤਰ ਨੂੰ ਵੱਡਾ ਲਾਭ ਹੋਇਆ ਹੈ ¢ ਉਨ੍ਹਾਂ ਦੋਸ਼ ਲਗਾਇਆ ਕਿ ਆਪ ਸਰਕਾਰ ਝੂਠੇ ਲਾਰੇ ਲਾਉਣ ਅਤੇ ਆਪਣੀਆਂ ਝੂਠੀਆਂ ਮਸ਼ਹੂਰੀਆਂ ਰਾਹੀ ਪੰਜਾਬ ਦਾ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ¢ ਇਸ ਮੌਕੇ ਗਗਨਦੀਪ ਸਿੰਘ ਗਰੇਵਾਲ, ਜਗਮੋਹਨ ਲਾਲ ਭਗਤਾ, ਸੁਖਜਿੰਦਰ ਸਿੰਘ ਖ਼ਾਨਦਾਨ, ਮਨਜੀਤ ਸਿੰਘ ਧੁੰਨਾ, ਗੁਰਵਿੰਦਰ ਕÏਰ ਭਗਤਾ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਹਿਰਾ, ਸਤਵਿੰਦਰ ਸਿੰਘ ਪਿੰਦਰ, ਬਾਦਲ ਸਿੰਘ ਭਗਤਾ, ਰਾਜਾ ਸਿੱਧੂ ਆਦਿ ਹਾਜ਼ਰ ਸਨ ¢


ਪਿਛਲੀ ਖ਼ਬਰ ਸੂਬੇ ਦੀਆਂ ਨਿਗਮ ਚੋਣਾਂ 'ਚ ਪੰਜਾਬਣ ਵੋਟਰਾਂ ਬਣਨਗੀਆਂ ਫ਼ੈਸਲਾਕੁੰਨ <br/> ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਰਮਨਦੀਪ ਘਾਰੂ ਨੇ ਘਰ-ਘਰ ਵੋਟਾਂ ਮੰਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।