15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਂਗਰਸ ਵਲੋਂ ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ <br/>

ਅਜੀਤ ਡੈਸਕ 17-05-2026
ਮਹਿਰਾਜ, 16 ਮਈ (ਸੁਖਪਾਲ ਮਹਿਰਾਜ)-ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਨਗਰ ਪੰਚਾਇਤ ਮਹਿਰਾਜ ਦੇ 13 ਵਾਰਡਾਂ ਲਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ | ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਸਾਰੇ ਵਾਰਡਾਂ ਵਿਚ ਮਜ਼ਬੂਤ ਅਤੇ ਲੋਕਪਿ੍ਯ ਉਮੀਦਵਾਰ ਮੈਦਾਨ ਵਿਚ ਉਤਾਰੇ ਗਏ ਹਨ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1 ਤੋਂ ਛਿੰਦਰ ਕੌਰ, ਵਾਰਡ 2 ਤੋਂ ਨਛੱਤਰ ਸਿੰਘ ਸਾਬਕਾ ਐਮ.ਸੀ., ਵਾਰਡ 3 ਤੋਂ ਸਰਬਜੀਤ ਕੌਰ, ਵਾਰਡ 4 ਤੋਂ ਤੋਤਾ ਸਿੰਘ ਸਾਬਕਾ ਐਮ.ਸੀ., ਵਾਰਡ 5 ਤੋਂ ਗੁਰਪ੍ਰੀਤ ਕੌਰ, ਵਾਰਡ 6 ਤੋਂ ਰਣਜੀਤ ਸਿੰਘ ਕਾਲਾ, ਵਾਰਡ 7 ਤੋਂ ਸਰਬਜੀਤ ਕੌਰ, ਵਾਰਡ 8 ਤੋਂ ਪ੍ਰਗਟ ਸਿੰਘ ਸਾਬਕਾ ਐਮ.ਸੀ., ਵਾਰਡ 9 ਤੋਂ ਬਲਵੀਰ ਕੌਰ, ਵਾਰਡ 10 ਤੋਂ ਬਲਵੀਰ ਸਿੰਘ ਸਾਬਕਾ ਐਮ.ਸੀ., ਵਾਰਡ 11 ਤੋਂ ਬਲਵਿੰਦਰ ਸਿੰਘ ਘਾਤਾਂ ਸਾਬਕਾ ਐਮ.ਸੀ., ਵਾਰਡ 12 ਤੋਂ ਗੁਰਪ੍ਰੀਤ ਸਿੰਘ ਬੀਰਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਹਿਰਾਜ ਅਤੇ ਵਾਰਡ 13 ਤੋਂ ਇੰਦਰਪਾਲ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ | ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ ਅਤੇ ਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਅਤੇ ਵਿਕਾਸ ਦੇ ਮੁੱਦਿਆਂ ਨੂੰ ਪਹਿਲ ਦਿੰਦੀ ਆਈ ਹੈ | ਉਨ੍ਹਾਂ ਕਿਹਾ ਕਿ ਪਾਰਟੀ ਦੇ ਉਮੀਦਵਾਰ ਇਮਾਨਦਾਰੀ ਅਤੇ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨਗੇ ਅਤੇ ਨਗਰ ਪੰਚਾਇਤ ਮਹਿਰਾਜ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ |

ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲੀ ਅਗਲੀ ਖ਼ਬਰ ਸਿਲਵਰ ਵਾਟਿਕਾ ਸਕੂਲ ਵਿਖੇ ਸ਼ਰਧਾਂਜਲੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।